ਖੰਨਾ: ਖੰਨਾ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ, ਜਦ ਜੰਮੂ ਤੋਂ ਯੂਪੀ ਲਈ ਜਾ ਰਹੇ ਮਜ਼ਦੂਰਾਂ ਦੀ ਬੱਸ ਅਚਾਨਕ ਪਲਟ ਗਈ। ਬੱਸ 'ਚ ਕਰੀਬ 40 ਲੋਕ ਮੌਜੂਦ ਸੀ।  ਜਿਨ੍ਹਾਂ 'ਚੋ ਹਾਦਸੇ 'ਚ 10 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ।

ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।  ਯਾਤਰੀਆਂ ਮੁਤਾਬਕ ਇਸ ਬਸ ਨੇ ਸਿਤਾਪੁਰ ਵੀ ਜਾਣਾ ਸੀ। ਹਾਈਵੇਅ 'ਤੇ ਬਸ ਅਚਾਨਕ ਬੇਕਾਬੂ ਹੋ ਗਈ ਅਤੇ ਅਚਾਨਕ ਪਲਟ ਗਈ। ਬਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫਰਾਰ ਦਸੇ ਜਾ ਰਹੇ ਹਨ।


ਇਹ ਹਾਦਸਾ ਸਵੇਰੇ ਕਰੀਬ 4.30 ਵਜੇ ਹੋਇਆ। ਜਾਣਕਾਰੀ ਮੁਤਾਬਕ ਬੱਸ ਕਿਸੇ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਹੈ।  ਜਿਸ ਨੇ ਇਨ੍ਹਾਂ ਨੂੰ ਯੂਪੀ ਤੱਕ ਪਹੁੰਚਾਉਣ ਲਈ ਹਰ ਇੱਕ ਵਿਅਕਤੀ ਤੋਂ 1 ਹਜ਼ਵਰ ਰੁਪਏ ਦੇ ਕਰੀਬ ਕਿਰਾਇਆ ਲਿਆ ਸੀ।  ਇਹ ਬਸ ਜੰਮੂ ਦੇ ਲਖਣਪੁਰ ਬਾਰਡਰ ਤੋਂ ਚਲੀ ਸੀ ਅਤੇ ਯੂਪੀ ਦੇ ਮੁਰਾਦਾਬਾਦ ਜਾ ਰਹੀ ਸੀ।