ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

ਏਬੀਪੀ ਸਾਂਝਾ   |  09 Jun 2020 01:28 PM (IST)

ਇੱਕ ਛੋਟਾ ਜਿਹਾ ਹਾਥੀ ਦਾ ਬੱਚਾ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਇਹ ਨੂੰ ਪੈਦਾ ਹੋਏ ਸਿਰਫ 20 ਮਿੰਟ ਹੋਏ ਸੀ ਕਿ ਜਿਵੇਂ ਉਹ ਦੁਨੀਆ 'ਚ ਆਉਣ ਦੀ ਖੁਸ਼ੀ 'ਚ ਨੱਚਣ ਲੱਗ ਪਿਆ। ਛੋਟੇ ਹਾਥੀ ਦਾ ਇਹ ਡਾਂਸ ਵਾਇਰਲ ਹੋ ਰਿਹਾ ਹੈ।

ਇੱਕ ਛੋਟਾ ਜਿਹਾ ਹਾਥੀ ਦਾ ਬੱਚਾ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਇਹ ਨੂੰ ਪੈਦਾ ਹੋਏ ਸਿਰਫ 20 ਮਿੰਟ ਹੋਏ ਸੀ ਕਿ ਜਿਵੇਂ ਉਹ ਦੁਨੀਆ 'ਚ ਆਉਣ ਦੀ ਖੁਸ਼ੀ 'ਚ ਨੱਚਣ ਲੱਗ ਪਿਆ। ਛੋਟੇ ਹਾਥੀ ਦਾ ਇਹ ਡਾਂਸ ਵਾਇਰਲ ਹੋ ਰਿਹਾ ਹੈ।
ਇਸ ਵਾਇਰਲ ਵੀਡੀਓ ਨੂੰ 80 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ ਹੈ, ਜਿਸ ਨੂੰ ਵਣ ਅਧਿਕਾਰੀ ਸੁਸ਼ਾਂਤ ਨੰਦਾ ਵੱਲੋਂ ਟਵਿੱਟਰ ਰਾਹੀਂ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਜੰਗਲਾਤ ਅਧਿਕਾਰੀ ਨੇ ਲਿਖਿਆ,
20 ਮਿੰਟ ਦਾ ਇਹ ਬੱਚਾ ਆਪਣੇ ਪੈਰ ਪਾ ਕੇ ਬਹੁਤ ਖੁਸ਼ ਹੈ ਤੇ ਇਨ੍ਹਾਂ ਪੈਰਾਂ ਨਾਲ ਉਹ ਮੀਲਾਂ ਦੀ ਯਾਤਰਾ ਕਰੇਗਾ ਤੇ ਦੁਨੀਆ ਨੂੰ ਵੇਖੇਗਾ।-
ਟਵਿੱਟਰ ਯੂਜ਼ਰਸ ਦੀ ਪ੍ਰਤੀਕਿਰਿਆ:
ਇਸ ਵੀਡੀਓ ਨੂੰ ਲੈ ਕੇ ਟਵਿੱਟਰ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਇਸ ਨੂੰ ਪਿਆਰਾ ਕਹਿ ਰਹੇ ਹਨ ਤੇ ਕੁਝ ਇਸ ਨੂੰ ਕੁਦਰਤ ਦੀ ਸੁੰਦਰਤਾ ਕਹਿ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਮਾਂ ਹਾਥੀ ਨੂੰ ਆਪਣੇ ਬੱਚੇ ਦਾ ਇਸ ਤਰੀਕੇ ਨਾਲ ਸਮਰਥਨ ਕਰਦੇ ਹੋਏ ਦੇਖਣਾ ਬਹੁਤ ਖੁਸ਼ੀ ਦਾ ਪਲ ਹੈ, ਕਿਉਂਕਿ ਮਾਂ ਹਮੇਸ਼ਾਂ ਮਾਂ ਹੁੰਦੀ ਹੈ ਜੋ ਹਮੇਸ਼ਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ।
© Copyright@2025.ABP Network Private Limited. All rights reserved.