ਸ੍ਰੀਨਗਰ: ਜੰਮੂ ਕਸ਼ਮੀਰ ਤੋਂ ਅੱਜ ਸਵੇਰੇ ਵੱਡੀ ਖਬਰ ਸਾਹਮਣੇ ਆਈ ਹੈ। ਸੁਰੱਖਿਆ ਬਲਾਂ ਨੇ ਘਾਟੀ ਵਿਚ ਹਿਜਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਮਹਿਰਾਜੂਦੀਨ ਨੂੰ ਮਾਰ ਦਿੱਤਾ ਹੈ। ਹੰਦਵਾੜਾ ਵਿਚ ਹੋਏ ਮੁਕਾਬਲੇ ਵਿਚ ਸੁਰੱਖਿਆ ਕਰਮਚਾਰੀਆਂ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਮਹਿਰਾਜੁਦੀਨ ਘਾਟੀ ਵਿੱਚ ਅੱਤਵਾਦੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਰਿਹਾ ਹੈ। ਪੁਲਿਸ, ਆਰਮੀ ਅਤੇ ਸੀਆਰਪੀਐਫ ਨੇ ਸਾਂਝੇ ਅਭਿਆਨ ਵਿੱਚ ਇਸ ਅੱਤਵਾਦੀ ਨੂੰ ਮਾਰਿਆ ਹੈ।