ਮੁਕਤਸਰ: ਮੁਕਤਸਰ ਸਾਹਿਬ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਰਕਾਰੀ ਹਸਪਤਾਲ ਮੁਕਤਸਰ ਵਿਖੇ ਜਨਰਲ ਸਰਜਨ ਵਲੋਂ ਤੈਨਾਤ ਡਾਕਟਰ ਦੀ ਰਿਪੋਰਟ 18 ਅਪ੍ਰੈਲ 2021 ਨੂੰ ਕੋਰੋਨਾ ਪੌਜ਼ੇਟਿਵ ਆਈ ਸੀ।


 


ਕੋਰੋਨਾ ਨਿਯਮਾਂ ਅਨੁਸਾਰ 17 ਦਿਨ ਤੱਕ ਕੋਈ ਵੀ ਪੌਜ਼ੇਟਿਵ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਸੰਪਰਕ 'ਚ ਨਹੀਂ ਆ ਸਕਦਾ। ਅਤੇ ਆਈਸੋਲੇਸ਼ਨ 'ਚ ਰਹਿਣਾ ਹੁੰਦਾ ਹੈ। ਪਰ ਸਰਕਾਰੀ ਹਸਪਤਾਲ ਦੇ ਡਾਕਟਰ ਭਾਰਤ ਭੂਸ਼ਣ ਦੀ ਰਿਪੋਰਟ 18 ਅਪ੍ਰੈਲ ਨੂੰ ਪੌਜ਼ੇਟਿਵ ਆਈ, ਪਰ ਇਹ ਡਾਕਟਰ ਲੋਕਾਂ ਦੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਨਿੱਜੀ ਹਸਪਤਾਲ 'ਚ ਮਰੀਜ਼ਾਂ ਨੂੰ ਦੇਖ ਰਿਹਾ ਹੈ।


 


ਜਦੋਂ ਡਾਕਟਰ ਨੂੰ ਪੁੱਛਿਆ ਗਿਆ ਕਿ 17 ਦਿਨ ਤੋਂ ਪ੍ਰਹਲਾਂ ਤੁਸੀਂ ਆਈਸੋਲੇਸ਼ਨ ਤੋਂ ਬਾਹਰ ਕਿਉਂ ਆਏ ਅਤੇ ਤੁਸੀਂ ਮਰੀਜ਼ ਵੀ ਦੇਖ ਰਹੇ ਹੋ ਤਾਂ ਇਸ ਡਾਕਟਰ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਇਸ ਸੰਬਧੀ ਸਿਵਲ ਸਰਜਨ ਰੰਜੂ ਸਿੰਗਲਾ ਨਾਲ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾਏਗੀ।