ਬਹੁਤ ਸਾਰੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਦੇਖੀਆਂ ਜਾਂਦੀਆਂ ਹਨ, ਜੋ ਹੈਰਾਨ ਕਰ ਦਿੰਦੀਆਂ ਹਨ ਅਤੇ ਕਾਫ਼ੀ ਪ੍ਰਭਾਵਸ਼ਾਲੀ ਹੁੰਦੀਆਂ ਹਨ। ਅੱਜ ਇਕ ਵਾਰ ਫਿਰ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਤੇ ਹਰ ਕੋਈ ਖੁਸ਼ ਹੈ। ਦਰਅਸਲ, ਇਸ ਵਾਇਰਲ ਵੀਡੀਓ 'ਚ ਇਕ ਪਾਲਤੂ ਕੁੱਤਾ ਯੋਗਾ ਕਰਦੇ ਹੋਏ ਦਿਖਾਈ ਦੇ ਰਿਹਾ ਹੈ।


 


ਇਸ ਵੀਡੀਓ ਨੂੰ ਇਕ ਔਰਤ ਰੈਕਸ ਚੈਪਮੈਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਸ ਨੇ ਲਿਖਿਆ, "ਇਹ ਕੁੱਤਾ ਸੱਚਮੁੱਚ ਯੋਗਾ ਕਰ ਰਿਹਾ ਹੈ।"



ਇਸ ਦੇ ਨਾਲ ਹੀ, ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਵੀਡੀਓ ਸਭ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਵੇਖੀ ਗਈ ਸੀ। ਇਸ ਵੀਡੀਓ ਨੂੰ ‘My_aussie_gal’ ਨਾਮ ਦੇ ਪੇਜ 'ਤੇ ਸ਼ੇਅਰ ਕੀਤਾ ਗਿਆ ਸੀ, ਜਿਸ ਵਿਚ ਮੈਰੀ ਨਾਮ ਦੀ ਇਕ ਔਰਤ ਆਪਣੇ ਬੈਸਟ ਫ੍ਰੈਂਡ ਡੋਗੋ 'ਸੀਕ੍ਰੇਟ' ਨਾਲ ਯੋਗਾ ਕਰਦੀ ਹੋਈ ਦਿਖ ਰਹੀ ਹੈ। ਜਿਸ 'ਚ ਉਹ ਕਹਿੰਦੀ ਹੈ .. "ਕੁਝ ਸਿੰਪਲ ਮੋਰਨਿੰਗ ਡੋਗਾ।"



ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਗਿਆ ਕਿ "ਸੀਕ੍ਰੇਟ ਉਸ ਦੇ ਆਖ਼ਰੀ ਪੋਜ਼ 'ਤੇ ਕੰਮ ਕਰ ਰਿਹਾ ਹੈ ਪਰ ਮੈਨੂੰ ਲੱਗਦਾ ਹੈ ਕਿ ਉਸ ਨੇ ਹੁਣ ਸਿੱਖ ਲਿਆ ਹੈ। ਪਹਿਲਾਂ ਤਾਂ ਉਸ ਨੂੰ ਕੁਝ ਮੁਸ਼ਕਲ ਆਈ ਪਰ ਹੁਣ ਉਸ ਨੇ ਪੂਰੀ ਤਰ੍ਹਾਂ ਸੰਤੁਲਨ ਬਣਾਉਣਾ ਸਿੱਖ ਲਿਆ ਹੈ।"


 


ਲੋਕਾਂ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਸਮੇਤ ਟਵਿੱਟਰ 'ਤੇ ਬਹੁਤ ਪਸੰਦ ਕੀਤਾ ਹੈ। ਕੁਝ ਯੂਜ਼ਰਸ ਨੇ ਕਿਹਾ ਕਿ ਇਹ ਬਹੁਤ ਹੀ ਪਿਆਰੀ ਵੀਡੀਓ ਹੈ। ਇਸ ਲਈ ਕਿਸੇ ਨੇ ਮੇਰੀ ਨੂੰ ਪੁੱਛਿਆ ਕਿ ਸੀਕ੍ਰੇਟ ਨੂੰ ਇਹ ਸਿਖਾਉਣ 'ਚ ਕਿੰਨਾ ਸਮਾਂ ਲੱਗਿਆ। ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਹੁਣ ਤੱਕ 2.6 ਮਿਲੀਅਨ ਲੋਕ ਦੇਖ ਚੁੱਕੇ ਹਨ।


 


ਕੁੱਤੇ ਨੇ ਯੋਗਾ ਕਰਕੇ ਜਿੱਤਿਆ ਲੋਕਾਂ ਦਾ ਦਿਲ, ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ, ਤੁਸੀਂ ਵੀ ਦੇਖੋ