ਨਵੀਂ ਦਿੱਲੀ: ਸਰਕਾਰ ਨੇ ਅੱਠ ਮਹੀਨਿਆਂ ਤੋਂ ਬਾਅਦ ਕੁਝ ਚੋਣਵੇਂ ਵਰਗਾਂ ਨੂੰ ਛੱਡ ਕੇ ਹਰ ਪ੍ਰਕਾਰ ਦੇ ਵੀਜ਼ਾ ਬਹਾਲ ਕਰਨ ਦਾ ਫ਼ੈਸਲਾ ਲਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਸਰਕਾਰ ਨੇ ਹਰ ਪ੍ਰਕਾਰ ਦੇ ਵੀਜ਼ਾ ਨੂੰ ਮੁਲਤਵੀ ਕਰ ਦਿੱਤਾ ਸੀ।


ਗ੍ਰਹਿ ਮੰਤਰਾਲੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਇਲੈਕਟ੍ਰੌਨਿਕ ਵੀਜ਼ਾ, ਟੂਰਿਸਟ ਵੀਜ਼ਾ ਤੇ ਮੈਡੀਕਲ ਵੀਜ਼ਾ ਨੂੰ ਛੱਡ ਕੇ ਬਾਕੀ ਸਾਰੇ ਵੀਜ਼ਾ ਨੂੰ ਤੁਰੰਤ ਬਹਾਲ ਕੀਤਾ ਜਾ ਰਿਹਾ ਹੈ। ਮੰਤਰਾਲੇ ਅਨੁਸਾਰ ਪਾਬੰਦੀਸ਼ੁਦਾ ਵਰਗਾਂ ਨੂੰ ਛੱਡ ਕੇ ਭਾਰਤ ਦੇ ਵਿਦੇਸ਼ੀ ਨਾਗਰਿਕ (OCIs) ਤੇ ਭਾਰਤੀ ਮੂਲ ਦੇ ਵਿਅਕਤੀ (PIOs) ਕਾਰਡ ਰੱਖਣ ਵਾਲੇ ਸਾਰੇ ਵਿਅਕਤੀਆਂ ਸਮੇਤ ਸਾਰੇ ਵਿਦੇਸ਼ੀ ਨਾਗਰਿਕ ਹੁਣ ਕਿਸੇ ਵੀ ਉਦੇਸ਼ ਨਾਲ ਭਾਰਤ ਦੀ ਯਾਤਰਾ ਕਰ ਸਕਦੇ ਹਨ।

ਮੰਤਰਾਲੇ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਫ਼ਰਵਰੀ 2020 ਤੋਂ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਨੂੰ ਰੋਕਣ ਲਈ ਕਦਮ ਚੁੱਕੇ ਸਨ। ਸਰਕਾਰ ਨੇ ਹੁਣ ਭਾਰਤ ਵਿੱਚ ਦਾਖ਼ਲ ਹੋਣ ਜਾਂ ਇੱਥੋਂ ਬਾਹਰ ਜਾਦ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਤੇ ਭਾਰਤੀ ਨਾਗਰਿਕਾਂ ਦੇ ਵੱਧ ਵਰਗਾਂ ਲਈ ਵੀਜ਼ਾ ਤੇ ਯਾਤਰਾ ਪਾਬੰਦੀਆਂ ਵਿੱਚ ਪੜਾਅਵਾਰ ਛੋਟ ਦੇਣ ਦਾ ਫ਼ੈਸਲਾ ਲਿਆ ਹੈ।

ਇਸ ਪੜਾਅਵਾਰ ਛੋਟ ਅਧੀਨ ਸਰਕਾਰ ਨੇ ਇਲੈਕਟ੍ਰੌਨਿਕ ਵੀਜ਼ਾ, ਟੂਰਿਸਟ ਵੀਜ਼ਾ ਤੇ ਮੈਡੀਕਲ ਵੀਜ਼ਾ ਨੂੰ ਛੱਡ ਕੇ ਸਾਰੇ ਮੌਜੂਦਾ ਵੀਜ਼ਾ ਨੂੰ ਤੁਰੰਤ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਜੇ ਅਜਿਹੇ ਵੀਜ਼ਾ ਦੀ ਵੈਧਤਾ ਖ਼ਤਮ ਹੋ ਗਈ ਹੋਵੇ, ਤਾਂ ਵਾਜਬ ਵਰਗਾਂ ਦੇ ਤਾਜ਼ਾ ਵੀਜ਼ਾ ਭਾਰਤੀ ਮਿਸ਼ਨ ਤੋਂ ਹਾਸਲ ਕੀਤੇ ਜਾ ਸਕਦੇ ਹਨ। ਮੈਡੀਕਲ ਇਲਾਜ ਲਈ ਭਾਰਤ ਆਉਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਆਪਣੇ ਮੈਡੀਕਲ ਅਟੈਂਡੈਂਟਸ ਸਮੇਤ ਮੈਡੀਕਲ ਵੀਜ਼ਾ ਲਈ ਨਵੇਂ ਸਿਰੇ ਤੋਂ ਅਰਜ਼ੀ ਦੇ ਸਕਦੇ ਹਨ।

ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਰਕਾਰੀ ਖਰੀਦ ਏਜੰਸੀਆਂ ਨੇ ਬਣਾ ਧਰਿਆ ਰਿਕਾਰਡ, ਇਕੱਲੇ ਪੰਜਾਬ 'ਚੋਂ 66% ਵੱਧ ਝੋਨਾ ਖ਼ਰੀਦਿਆ

ਇਹ ਫ਼ੈਸਲਾ ਵਿਦੇਸ਼ੀ ਨਾਗਰਿਕਾਂ ਨੂੰ ਵਿਭਿੰਨ ਮੰਤਵਾਂ ਜਿਵੇਂ ਕਾਰੋਬਾਰ, ਸੰਮੇਲਨ, ਰੋਜ਼ਗਾਰ, ਪੜ੍ਹਾਈ, ਖੋਜ, ਮੈਡੀਕਲ ਇਲਾਜ ਆਦਿ ਲਈ ਭਾਰਤ ਆਉਣ ਦੇ ਸਮਰੱਥ ਕਰੇਗਾ। ਸਰਕਾਰ ਨੇ ਸਾਰੇ ਓਸੀਆਈ ਤੇ ਪੀਆਈਓ ਕਾਰਡ ਧਾਰਕਾਂ ਤੇ ਹੋਰ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਜਾਂ ਜਲ ਮਾਰਗ ਰਾਹੀਂ ਯਾਤਰਾ ਵਾਸਤੇ ਅਧਿਕਾਰਤ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ‘ਵੰਦੇ ਭਾਰਤ’ ਮਿਸ਼ਨ ਅਧੀਨ ਸੰਚਾਲਿਤ ਉਡਾਣਾਂ, ਏਅਰ ਟ੍ਰਾਂਸਪੋਰਟ ਬਬਲ ਅਰੇਂਜਮੈਂਟ ਅਤੇ ਸਹਿਰੀ ਹਵਾਬਾਜ਼ੀ ਮੰਤਰਾਲੇ ਦੀ ਇਜਾਜ਼ਤ ਅਨੁਸਾਰ ਕੋਈ ਵੀ ਗ਼ੈਰ ਅਨੁਸੂਚਿਤ ਵਪਾਰਕ ਉਡਾਣਾਂ ਵੀ ਸ਼ਾਮਲ ਹਨ।

ਭਾਵੇਂ ਸਰਕਾਰ ਨੇ ਕਿਹਾ ਕਿ ਅਜਿਹੇ ਸਾਰੇ ਯਾਤਰੀਆਂ ਨੂੰ ਕੁਆਰੰਟੀਨ ਤੇ ਸਿਹਤ ਤੇ ਕੋਵਿਡ ਨਾਲ ਸਬੰਧਤ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹੋਰ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ