ਨਵੀਂ ਦਿੱਲੀ: ਦੇਸ਼ ਵਿੱਚ ਤਾਲਾਬੰਦੀ ਦੇ ਬਾਵਜੂਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6654 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਉਥੇ ਹੀ ਪਿਛਲੇ 24 ਘੰਟਿਆਂ ਵਿੱਚ 137 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਇਕ ਲੱਖ 25 ਹਜ਼ਾਰ 101 ਵਿਅਕਤੀ ਸੰਕਰਮਿਤ ਹੋਏ ਹਨ। ਉਥੇ ਹੀ 3720 ਲੋਕਾਂ ਦੀ ਮੌਤ ਹੋ ਚੁੱਕੀ ਹੈ। 51 ਹਜ਼ਾਰ 784 ਲੋਕ ਠੀਕ ਵੀ ਹੋਏ ਹਨ।
ਟਰੰਪ ਨੇ ਲਿਆ ਇਹ ਵੱਡਾ ਫੈਸਲਾ, ਕਿਹਾ-ਅਮਰੀਕਾ ਨੂੰ ਪ੍ਰਾਰਥਨਾ ਦੀ ਲੋੜ
ਕਿਸ ਰਾਜ ਵਿੱਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 1517, ਗੁਜਰਾਤ ਵਿੱਚ 802, ਮੱਧ ਪ੍ਰਦੇਸ਼ ਵਿੱਚ 272, ਪੱਛਮੀ ਬੰਗਾਲ ਵਿੱਚ 265, ਰਾਜਸਥਾਨ ਵਿੱਚ 153, ਉੱਤਰ ਪ੍ਰਦੇਸ਼ ਵਿੱਚ 158, ਆਂਧਰਾ ਪ੍ਰਦੇਸ਼ ਵਿੱਚ 152, ਤਾਮਿਲਨਾਡੂ ਵਿੱਚ 98, ਤੇਲੰਗਾਨਾ ਵਿੱਚ 45 , ਕਰਨਾਟਕ ਵਿੱਚ 41, ਪੰਜਾਬ ਵਿੱਚ 39, ਜੰਮੂ ਅਤੇ ਕਸ਼ਮੀਰ ਵਿੱਚ 20, ਹਰਿਆਣਾ ਵਿੱਚ 16, ਬਿਹਾਰ ਵਿੱਚ 11, ਕੇਰਲ ਵਿੱਚ 4, ਝਾਰਖੰਡ ਵਿੱਚ, ਓਡੀਸ਼ਾ ਵਿੱਚ, ਚੰਡੀਗੜ੍ਹ ਵਿੱਚ, ਹਿਮਾਚਲ ਪ੍ਰਦੇਸ਼ ਵਿੱਚ, ਅਸਾਮ ਵਿੱਚ, ਅਤੇ ਮੇਘਾਲਿਆ ਵਿੱਚ ਇਕ ਮੌਤ ਹੋਈ ਹੈ।
ਦੁਨੀਆਭਰ ‘ਚ 53 ਲੱਖ ਲੋਕ ਕੋਰੋਨਾ ਸੰਕਰਮਿਤ, 24 ਘੰਟਿਆਂ ‘ਚ ਇੱਕ ਲੱਖ ਨਵੇਂ ਮਾਮਲੇ ਤੇ 5 ਹਜ਼ਾਰ ਮੌਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਭ ਤੋਂ ਵੱਧ 6654 ਨਵੇਂ ਮਾਮਲੇ, ਹੁਣ ਤੱਕ 3720 ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
23 May 2020 10:42 AM (IST)
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੇ 6654 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -