ਨਵੀਂ ਦਿੱਲੀ: ਦਿੱਲੀ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਸੂਝਬੂਝ ਕਾਰਨ ਪਾਲਮ ਪਿੰਡ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਦੀ ਜਾਨ ਬਚਾਉਣ ਵਿੱਚ ਸਫਲ ਰਹੀ। 39 ਸਾਲਾ ਵਿਅਕਤੀ ਆਪਣੇ ਗੁਆਂਢੀ ਨਾਲ ਲੜਾਈ ਤੋਂ ਬਾਅਦ ਵੀਰਵਾਰ ਰਾਤ 12.50 ਵਜੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਇਸ ਦੀ ਵੀਡੀਓ ਫੇਸਬੁੱਕ 'ਤੇ ਲਾਈਵ ਕੀਤੀ ਸੀ।
ਇਸ ਦੌਰਾਨ ਅਮਰੀਕਾ ਦੇ ਫੇਸਬੁੱਕ ਦਫਤਰ ਵਿੱਚ ਮੌਜੂਦ ਅਧਿਕਾਰੀਆਂ ਨੇ ਇਸ ਲਾਈਵ ਸਟ੍ਰੀਮਿੰਗ ਨੂੰ ਵੇਖਿਆ ਅਤੇ ਦਿੱਲੀ ਪੁਲਿਸ ਦੇ ਸਾਈਬਰ ਪ੍ਰਿਵੈਂਸ਼ਨ ਅਵੇਅਰਨੈਸ ਤੇ ਡਿਟੈਕਸ਼ਨ (CyPAD) ਨੂੰ ਇਸ ਬਾਰੇ ਚੇਤਾਵਨੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਜਾਨ ਬਚਾਈ। ਪੁਲਿਸ ਅਧਿਕਾਰੀਆਂ ਅਨੁਸਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਮਠਿਆਈ ਦੀ ਦੁਕਾਨ ਵਿੱਚ ਕੰਮ ਕਰਦਾ ਹੈ। ਸਾਲ 2016 ਵਿਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੋਂ ਉਹ ਪ੍ਰੇਸ਼ਾਨ ਸੀ।
ਉਸ ਦੇ ਦੋ ਬੱਚੇ ਹਨ। ਉਸ ਨੇ ਆਪਣੇ ਗੁਆਂਢੀ ਨਾਲ ਲੜਾਈ ਤੋਂ ਬਾਅਦ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਉਸਨੇ ਆਪਣੀ ਲਾਈਵ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਰਾਤ ਨੂੰ ਸਾਈਪੈਡ ਨੂੰ ਇਸ ਬਾਰੇ ਫੇਸਬੁੱਕ ਦੇ ਯੂਐਸ ਦਫਤਰ ਤੋਂ ਜਾਣਕਾਰੀ ਮਿਲੀ। ਪੁਲਿਸ ਨੇ ਕਿਹਾ ਕਿ ਚਿਤਾਵਨੀ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਸਾਈਪੈਡ ਦਰਮਿਆਨ ਸਥਾਪਤ ਕੋਰਡੀਨੇਸ਼ਨ ਫ਼੍ਰੇਮਵਰਕ ਤਹਿਤ ਭੇਜੀ ਗਈ ਸੀ। ਇਸ ਚਿਤਾਵਨੀ ਤੋਂ ਬਾਅਦ, ਦਿੱਲੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਈ ਅਤੇ ਫੇਸਬੁੱਕ ਦੁਆਰਾ ਪਾਏ ਗਏ ਅਕਾਊਂਟ ਡਿਟੇਲ ਦੀ ਜਾਂਚ ਕੀਤੀ।
ਫੇਸਬੁੱਕ ਅਕਾਊਂਟ 'ਤੇ ਰਜਿਸਟਰ ਮੋਬਾਈਲ ਨੰਬਰ ਬੰਦ ਸੀ। ਇਸ ਤੋਂ ਬਾਅਦ ਪੁਲਿਸ ਨੇ ਉਕਤ ਮੋਬਾਈਲ ਨੰਬਰ ਦੀ ਪੂਰੀ ਜਾਣਕਾਰੀ ਲਈ। ਜਿਸ ਵਿੱਚ ਇਸ ਵਿਅਕਤੀ ਦਾ ਪਤਾ ਦੁਆਰਕਾ ਦੇ ਸੈਕਟਰ -6 ਵਿੱਚ ਸਥਿਤ ਪਾਲਮ ਪਿੰਡ ਪਾਇਆ ਗਿਆ। ਜਦੋਂ ਪੁਲਿਸ ਇਸ ਪਤੇ 'ਤੇ ਪਹੁੰਚੀ, ਤਾਂ ਇਸ ਆਦਮੀ ਨੇ ਆਪਣੀ ਗੁੱਟ ਨੂੰ ਕੱਟ ਚੁੱਕਿਆ ਸੀ ਤੇ ਬਹੁਤ ਸਾਰਾ ਖੂਨ ਬਹਿ ਗਿਆ ਸੀ। ਪੁਲਿਸ ਨੇ ਉਸ ਨੂੰ ਤੁਰੰਤ ਏਮਜ਼ ਦੇ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਅਤੇ ਸਮੇਂ ਸਿਰ ਇਲਾਜ ਕਰਕੇ ਉਸ ਦੀ ਜਾਨ ਬਚਾਈ ਗਈ।