7th Pay Commission latest update: ਸਰਕਾਰ ਜਲਦੀ ਹੀ ਫਿਟਮੈਂਟ ਫੈਕਟਰ ਨੂੰ ਵਧਾਉਣ 'ਤੇ ਆਪਣੀ ਮਨਜ਼ੂਰੀ ਦੇ ਸਕਦੀ ਹੈ। ਕੇਂਦਰ ਸਰਕਾਰ ਦੀਆਂ ਕਰਮਚਾਰੀ ਯੂਨੀਅਨਾਂ ਲੰਬੇ ਸਮੇਂ ਤੋਂ ਫਿਟਮੈਂਟ ਫੈਕਟਰ ਨੂੰ 2.57 ਗੁਣਾ ਤੋਂ ਵਧਾ ਕੇ 3.68 ਗੁਣਾ ਕਰਨ ਦੀ ਮੰਗ ਕਰ ਰਹੀਆਂ ਹਨ, ਜਿਸ ਨਾਲ ਘੱਟੋ-ਘੱਟ ਬੇਸਿਕ ਤਨਖਾਹ 18,000 ਰੁਪਏ ਤੋਂ ਵੱਧ ਕੇ 26,000 ਰੁਪਏ ਹੋ ਜਾਵੇਗੀ।
ਸਰਕਾਰ ਨੇ ਇਸ ਤੋਂ ਪਹਿਲਾਂ ਸਾਲ 2017 'ਚ ਐਂਟਰੀ ਲੈਵਲ ਬੇਸਿਕ ਪੇਅ ਨੂੰ 7000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 18,000 ਰੁਪਏ ਕਰ ਦਿੱਤਾ ਸੀ। ਜੇਕਰ ਸਰਕਾਰ ਕੇਂਦਰੀ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ 'ਚ ਵਾਧੇ ਦਾ ਐਲਾਨ ਕਰਦੀ ਹੈ ਤਾਂ ਉਨ੍ਹਾਂ ਦੀ ਤਨਖਾਹ ਵਧੇਗੀ। ਮੌਜੂਦਾ ਸਮੇਂ 'ਚ ਮੁਲਾਜ਼ਮਾਂ ਨੂੰ 2.57 ਫ਼ੀਸਦੀ ਦੇ ਆਧਾਰ 'ਤੇ ਫਿਟਮੈਂਟ ਫੈਕਟਰ ਤਹਿਤ ਤਨਖਾਹ ਮਿਲ ਰਹੀ ਹੈ, ਜਿਸ ਨੂੰ ਵਧਾ ਕੇ 3.68 ਫ਼ੀਸਦੀ ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਆਮਦਨ 'ਚ 8,000 ਰੁਪਏ ਦਾ ਵਾਧਾ ਹੋਵੇਗਾ। ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 18,000 ਰੁਪਏ ਤੋਂ ਵੱਧ ਕੇ 26,000 ਰੁਪਏ ਹੋ ਜਾਵੇਗੀ। ਇਸ ਸਮੇਂ ਘੱਟੋ-ਘੱਟ ਮੂਲ ਤਨਖਾਹ 18,000 ਰੁਪਏ ਹੈ।
ਜੇਕਰ ਫਿਟਮੈਂਟ ਫੈਕਟਰ 3.68 ਫ਼ੀਸਦੀ ਕਰ ਦਿੱਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਦੀ ਬੇਸਿਕ ਤਨਖ਼ਾਹ 26,000 ਰੁਪਏ ਹੋ ਜਾਵੇਗੀ। ਇਸ ਸਮੇਂ ਜੇਕਰ ਤੁਹਾਡੀ ਘੱਟੋ-ਘੱਟ ਤਨਖਾਹ 18,000 ਰੁਪਏ ਹੈ ਤਾਂ ਭੱਤਿਆਂ ਨੂੰ ਛੱਡ ਕੇ ਤੁਹਾਨੂੰ 2.57 ਫਿਟਮੈਂਟ ਫੈਕਟਰ ਦੇ ਅਨੁਸਾਰ 46,260 ਰੁਪਏ (18,000 X 2.57 = 46,260) ਮਿਲਣਗੇ। ਹੁਣ ਜੇਕਰ ਫਿਟਮੈਂਟ ਫੈਕਟਰ 3.68 ਹੈ ਤਾਂ ਤੁਹਾਡੀ ਤਨਖਾਹ 95,680 ਰੁਪਏ (26000X3.68 = 95,680) ਹੋਵੇਗੀ। ਇਸ ਤੋਂ ਪਹਿਲਾਂ ਇਹ ਮੂਲ ਤਨਖਾਹ ਸੀ। ਕੇਂਦਰੀ ਮੰਤਰੀ ਮੰਡਲ ਨੇ ਜੂਨ 2017 'ਚ 34 ਸੋਧਾਂ ਨਾਲ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ। ਐਂਟਰੀ ਲੈਵਲ ਬੇਸਿਕ ਪੇਅ 7,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 18,000 ਰੁਪਏ ਕਰ ਦਿੱਤੀ ਗਈ, ਜਦੋਂ ਕਿ ਸਭ ਤੋਂ ਉੱਚੇ ਪੱਧਰ ਮਤਲਬ ਸਕੱਤਰ ਦੀ ਤਨਖਾਹ 90,000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ। ਕਲਾਸ-1 ਅਫ਼ਸਰਾਂ ਲਈ ਸ਼ੁਰੂਆਤੀ ਤਨਖਾਹ 56,100 ਰੁਪਏ ਸੀ।