ਨਵੀਂ ਦਿੱਲੀ: ਭਾਰਤੀ ਕਿਸਾਨਾਂ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਪਾਕਿਸਤਾਨੀ ਗਾਇਕ ਜਵਾਦ ਅਹਿਮਦ ਨੇ ਦੁਨੀਆ ਦੇ ਕਿਸਾਨਾਂ ਲਈ ਇੱਕ ਗੀਤ ਬਣਾਇਆ ਹੈ। ਇਸ ਦਾ ਨਾਂ ‘ਕਿਸਾਨਾ’ ਰੱਖਿਆ ਗਿਆ ਹੈ। ਇਸ ਨੂੰ ਦਸੰਬਰ 2020 ’ਚ ਰਿਲੀਜ਼ ਕੀਤਾ ਗਿਆ ਸੀ। ਤਦ ਤੋਂ ਯੂਟਿਊਬ ਉੱਤੇ ਇਸ ਨੂੰ ਹਜ਼ਾਰਾਂ ਵਾਰ ਵੇਖਿਆ ਜਾ ਚੁੱਕਾ ਹੈ।


ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਤੇ ਸਵੱਰਾ ਭਾਸਕਰ ਜਿਹੇ ਬਾਲੀਵੁੱਡ ਦੇ ਕਈ ਸਿਤਾਰੇ ਵੀ ਸਰਕਾਰ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਸੁਣਨ ਤੇ ਉਨ੍ਹਾਂ ਦੇ ਖ਼ਦਸ਼ੇ ਦੂਰ ਕਰਨ ਦੀ ਬੇਨਤੀ ਕਰ ਚੁੱਕੇ ਹਨ। ਪਾਕਿਸਤਾਨੀ ਗਾਇਕ ਜਵਾਦ ਨੇ ਕਿਹਾ ਕਿ ਦੁਨੀਆ ਭਰ ’ਚ ਕਿਸਾਨਾਂ ਦੇ ਇੱਕ ਸਹੀ ਅੰਦੋਲਨ ਦੀ ਜ਼ਰੂਰਤ ਹੈ। ਪਾਕਿਸਤਾਨ ’ਚ ਵੀ ਕਿਸਾਨਾਂ ਦੀ ਹਾਲਤ ਤਰਸਯੋਗ ਹੈ।






ਇਸ ਗੀਤ ਦੇ ਬੋਲ ਹਨ ਉਠਾ ਉਟਾਨ ਨੂੰ ਕਿਸਾਨਾ ਹੁਣ ਤੂੰ ਜੀਣਾ ਏ, ਭੋਲਿਆ ਤੂ ਜੱਗ ਦਾ ਅੰਨਦਾਤਾ…। ਇਸ ਗੀਤ ’ਚ ਦੱਸਿਆ ਗਿਆ ਹੈ ਕਿ ਕਿਸਾਨ ਹੀ ਹਨ ਜੋ ਜੱਜਾਂ ਤੇ ਪੁਲਿਸ ਅਧਿਕਾਰਾਂ ਨੂੰ ਭੋਜਨ ਦਿੰਦੇ ਹਨ। ਇਸ ਲਈ ਕਿਸਾਨ ਭਾਈਚਾਰਾ ਸ਼ਕਤੀਸ਼ਾਲੀ ਹੈ ਤੇ ਬਾਕੀ ਉਨ੍ਹਾਂ ਦੇ ਸੇਵਕ ਹਨ।


ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ’ਤੇ ਸ਼ੇਅਰ ਕਰਦਿਆਂ ਜਵਾਦ ਅਹਿਮਦ ਨੇ ਲਿਖਿਆ ਹੈ ਕਿ ਇਹ ਕਿਸਾਨਾਂ ਲਈ ਇੱਕ ਇਨਕਲਾਬੀ ਗੀਤ ਹੈ ਕਿ ਤਾਂ ਜੋ ਉਹ ਆਪਣੇ ਅਧਿਕਾਰਾਂ ਲਈ ਸੰਘਰਸ਼ ਨੂੰ ਹੋਰ ਪ੍ਰੇਰਿਤ ਕਰ ਸਕਣ। ਜਵਾਦ ਨੇ ਇਸ ਗੀਤ ਨੂੰ ਵਿਸ਼ਵ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ