ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਾ ਅਸਰ ਪੰਜਾਬ 'ਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਇਸ ਤਹਿਤ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਵੱਖ-ਵੱਖ ਥਾਈਂ ਆਵਾਜਾਈ ਰੋਕ ਕਰਕੇ ਚੱਕਾ ਜਾਮ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ 'ਚ ਗੋਲਡਨ ਗੇਟ ਨਜ਼ਦੀਕ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਰੇਲਵੇ ਟਰੈਕ 'ਤੇ ਅੱਜ 43ਵੇਂ ਦਿਨ ਵਿੱਚ ਦਾਖਲ ਹੋ ਗਿਆ, ਜੋ ਲਗਾਤਾਰ ਹਰ ਰੋਜ਼ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਜਾਗਰ ਕਰਦਾ ਸਫਲਤਾ ਵੱਲ ਵਧ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ 10 ਜ਼ਿਲ੍ਹਿਆਂ ਵਿੱਚ 42 ਤੋਂ ਵੱਧ ਥਾਵਾਂ ਤੇ 12 ਤੋਂ 4 ਵਜੇ ਤੱਕ ਸੜਕੀ ਆਵਾਜਾਈ ਪੂਰੀ ਤਰ੍ਹਾਂ ਜਾਮ ਕੀਤੀ।
ਇਸ ਵਾਰ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ, ਕੇਜਰੀਵਾਲ ਨੇ ਇੰਝ ਕੀਤੀ ਅਪੀਲ
ਇਸੇ ਤਰ੍ਹਾਂ ਫਿਰੋਜ਼ਪੁਰ 'ਚ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਫਾਜ਼ਿਲਕਾ, ਮੁਕਤਸਰ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਤਰਨਤਾਰਨ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿਧਵਾਂ, ਕਪੂਰਥਲਾ ਤੇ ਜਲੰਧਰ ਵਿੱਚ ਖਜਾਨਚੀ ਗੁਰਲਾਲ ਸਿੰਘ, ਹੁਸ਼ਿਆਰਪੁਰ ਤੇ ਗੁਰਦਾਸਪੁਰ ਸਵਿੰਦਰ ਸਿੰਘ ਚੁਤਾਲਾ, ਅੰਮ੍ਰਿਤਸਰ ਵਿੱਚ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਤੋਂ ਇਲਾਵਾ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਅੰਮ੍ਰਿਤਸਰ ਗੋਲਡਨ ਗੇਟ ਬਾਈਪਾਸ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਪੱਧਰ ਤੇ ਦੇਸ਼ ਵਾਸੀਆਂ ਦਾ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਰੂਪ ਵਿਚ ਅੱਜ ਇਤਿਹਾਸ ਰਚ ਗਿਆ ਹੈ।
ਇਸ ਦੀਆਂ ਬਰਕਤਾਂ ਸਦਕਾ ਖੇਤੀ ਕਾਨੂੰਨ ਸਮੇਤ ਲੋਕ ਵਿਰੋਧੀ ਕਾਨੂੰਨ ਰੱਦ ਹੋਣਗੇ। ਕਾਰਪੋਰੇਟ ਘਰਾਣਿਆਂ ਤੋਂ ਭਾਰਤ ਤੇ ਭਾਰਤੀ ਖੇਤੀ ਨੂੰ ਮੁਕਤ ਕਰਵਾਉਣ ਵਿਚ ਅੱਜ ਦਾ ਸੰਘਰਸ਼ ਮੀਲ ਪੱਥਰ ਸਾਬਤ ਹੋਵੇਗਾ। ਸ਼ਾਮ 6 ਵਜੇ ਸੂਬਾ ਕੋਰ ਕਮੇਟੀ ਦੀ ਮੀਟਿੰਗ ਤਰਨਤਾਰਨ 'ਚ ਹੋਵੇਗੀ । ਅੱਜ ਦੇ ਇਕੱਠ ਵਿੱਚ ਬੀਬੀਆਂ, ਬੱਚੇ, ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਮੁਲਾਜ਼ਮ ਰਈਆ ਮੋੜ, ਜੰਡਿਆਲਾ ਰੇਲਵੇ ਸਟੇਸ਼ਨ, ਮਹਿਤਾ ਚੌਕ, ਗੱਗੋਮਾਹਲ, ਰਾਮਤੀਰਥ, ਲੋਪੋਕੇ ਚੋਗਾਵਾਂ, ਖਾਸਾ ਆਦਿ ਥਾਵਾਂ 'ਤੇ ਪਹੁੰਚੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਸੰਘਰਸ਼ ਨੇ ਧਾਰਿਆ ਵਿਸ਼ਾਲ ਰੂਪ, ਪੰਜਾਬ ਦੀਆਂ ਸੜਕਾਂ ਸੁੰਨਸਾਨ
ਏਬੀਪੀ ਸਾਂਝਾ
Updated at:
05 Nov 2020 03:01 PM (IST)
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਾ ਅਸਰ ਪੰਜਾਬ 'ਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਇਸ ਤਹਿਤ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਵੱਖ-ਵੱਖ ਥਾਈਂ ਆਵਾਜਾਈ ਰੋਕ ਕਰਕੇ ਚੱਕਾ ਜਾਮ ਕੀਤਾ।
- - - - - - - - - Advertisement - - - - - - - - -