ਚੰਡੀਗੜ੍ਹ: ਪੰਜਾਬ 'ਚ ਬੇਸ਼ਕ ਇੱਕ ਵਾਰ ਫਿਰ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਪਰ ਰਾਜਪਾਲ ਵੀਪੀ ਬਦਨੌਰ ਨੇ ਵਿਧਾਨ ਸਭਾ ਸੈਸ਼ਨ 'ਚ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਤੇ ਉਪਲਬਧੀਆਂ ਬਾਰੇ ਗਿਣਵਾਇਆ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਵੀਪੀ ਬਦਨੌਰ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੰਮਾਂ ਬਾਰੇ ਪੜਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਮਾਰਚ 2020 'ਚ ਭਿਆਨਕ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੌਕਡਾਊਨ ਲਗਾ ਕੇ ਕਰਫਿਊ ਲਗਾਇਆ। 


 


ਉਨ੍ਹਾਂ ਕਿਹਾ ਪੰਜਾਬ ਸਰਕਾਰ ਸਰਕਾਰੀ ਸਕੂਲਾਂ 'ਚ 12 ਵੀਂ ਜਮਾਤ 'ਚ ਪੜ੍ਹਦੇ ਸਾਰੇ ਲੜਕੇ ਅਤੇ ਲੜਕੀਆਂ ਨੂੰ ਅਗਲੇ ਵਿੱਤੀ ਸਾਲ 2021-22 'ਚ 2 ਲੱਖ ਹੋਰ ਸਮਾਰਟਫੋਨ ਵੰਡੇਗੀ। ਵਿੱਤੀ ਰੁਕਾਵਟਾਂ ਦੇ ਬਾਵਜੂਦ, ਸਰਕਾਰ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ 4625 ਕਰੋੜ ਦੀ ਰਾਹਤ ਦੇ ਨਾਲ 2 ਲੱਖ ਤੋਂ 5.64 ਲੱਖ ਤੱਕ ਦੇ ਕਰਜ਼ੇ ਦੀ ਰਾਹਤ ਦਿੱਤੀ ਹੈ।


 


ਬਾਕੀ 1.13 ਲੱਖ ਯੋਗ ਕਿਸਾਨਾਂ ਨੂੰ ਵਿੱਤੀ ਸਾਲ 2021-22 ਦੌਰਾਨ ਮੌਜੂਦਾ ਕਰਜ਼ਾ ਰਾਹਤ ਸਕੀਮ ਦਾ ਲਾਭ ਦਿੱਤਾ ਜਾਵੇਗਾ। 2019 ਵਿੱਚ ਪੀਏਸੀਐਸ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਖੇਤ ਮੈਂਬਰਾਂ ਲਈ ‘ਡੈਬਿਟ ਰਿਲੀਫ ਸਕੀਮ’ ਨੂੰ ਸੂਚਿਤ ਕੀਤਾ। 2021-22 ਦੌਰਾਨ ਢਾਈ ਲੱਖ ਬੇਜ਼ਮੀਨੇ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾਏਗੀ।