ਕੁਰੂਕਸ਼ੇਤਰ: ਕਿਸਾਨ ਅੰਦੋਲਨ ਵਿੱਚ ਲੰਗਰ ਦੀ ਸੇਵਾ ਕਰਨ ਵਾਲੇ ਹੋਟਲ ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਨਾਲ ਸਿੱਖ ਭਾਈਚਾਰਾ ਡਟ ਕੇ ਖੜ੍ਹ ਗਿਆ ਹੈ। ਸਰਕਾਰੀ ਪ੍ਰਸਾਸ਼ਨ ਵੱਲੋਂ ਕੁਰੂਕਸ਼ੇਤਰ ਵਿੱਚ ਜੀਟੀ ਰੋਡ ’ਤੇ ਸਥਿਤ ਹੋਟਲ ‘ਗੋਲਡਨ ਹੱਟ’ ਸਾਹਮਣੇ ਸੀਮਿੰਟ ਦੇ ਬੈਰੀਕੇਡ ਲਾ ਕੇ ਰਸਤਾ ਰੋਕ ਦਿੱਤਾ ਗਿਆ ਹੈ ਜਿਸ ਮਗਰੋਂ ਸਿੱਖ ਭਾਈਚਾਰਾ ਰਾਣਾ ਦੇ ਹੱਕ ਵਿੱਚ ਡਟ ਗਿਆ।
ਸ਼ਨੀਵਾਰ ਨੂੰ ਰਾਮ ਸਿੰਘ ਰਾਣਾ ਦਾ ਹਾਲ-ਚਾਲ ਪੁੱਛਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਕੁਰਕਸ਼ੇਤਰ ਪਹੁੰਚੇ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਵੀ ਰਾਣਾ ਦੇ ਹੱਕ ਵਿੱਚ ਸਟੈਂਡ ਲਿਆ ਹੈ। ਦੇਸ਼-ਵਿਦੇਸ਼ ਤੋਂ ਲੋਕ ਰਾਣਾ ਦੀ ਹਮਾਇਤ ਕਰ ਰਹੇ ਹਨ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦੇ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੋਰਚੇ ਨੂੰ ਖਤਮ ਕਰਨ ਲਈ ਘਟੀਆ ਰਾਜਨੀਤੀ ’ਤੇ ਉਤਰ ਆਈ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਤੇ ਅੰਦੋਲਨ ਦੇ ਹਮਾਇਤੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸੁਖਬੀਰ ਬਾਦਲ ਨੇ ਰਾਮ ਸਿੰਘ ਰਾਣਾ ਨੂੰ ਸਿਰੋਪਾਓ ਪਾ ਕੇ ਸਨਮਾਨਿਆ ਅਤੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਦੇ ਪਰਿਵਾਰ ਦੀ ਰਾਖੀ ਕਰੇਗਾ।
ਦਰਅਸਲ ਹੋਟਲ ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕਰਨ ਕਾਰਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਉਸ ਦੇ ਹੋਟਲ ਦੇ ਬਾਹਰ ਬੈਰੀਕੇਡ ਲਵਾ ਦਿੱਤੇ ਸਨ ਤਾਂ ਕਿ ਜੀਟੀ ਰੋਡ ਤੋਂ ਲੰਘਣ ਵਾਲੇ ਵਾਹਨ ਉਸ ਕੋਲ ਨਾ ਰੁਕ ਸਕਣ ਤੇ ਉਸ ਦਾ ਕਾਰੋਬਾਰ ਠੱਪ ਹੋ ਜਾਵੇ। ਹਾਲਾਂਕਿ ‘ਗੋਲਡਨ ਹੱਟ’ ਦੇ ਆਲੇ-ਦੁਆਲੇ ਬਣੇ ਬਾਕੀ ਹੋਟਲਾਂ ਦੇ ਰਸਤੇ ਬਰਕਰਾਰ ਹਨ ਤੇ ਉਥੇ ਕੋਈ ਬੈਰੀਕੇਡਿੰਗ ਨਹੀਂ ਕੀਤੀ ਗਈ।
ਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਹੱਕ ਮੰਗ ਰਹੇ ਕਿਸਾਨਾਂ ਦੀ ਸੇਵਾ ਕੀਤੀ ਹੈ। ਇਨ੍ਹਾਂ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜੋ ਕਾਨੂੰਨ ਮੁਤਾਬਕ ਕੋਈ ਗੁਨਾਹ ਨਹੀਂ। ਬੀਜੇਪੀ ਸਰਕਾਰ ਇਹ ਸਹਾਰ ਨਹੀਂ ਸਕੀ ਤੇ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਤੇ ਖਾਸਕਰ ਸਿੱਖ ਭਾਈਚਾਰਾ ਉਨ੍ਹਾਂ ਨਾਲ ਡਟ ਕੇ ਖੜ੍ਹਾ ਹੈ, ਉਨ੍ਹਾਂ ਨੂੰ ਸੇਵਾ ਦਾ ਇਨਾਮ ਮਿਲ ਗਿਆ ਹੈ।
ਗੋਲਡਨ ਹੱਟ ਵਾਲੇ ਰਾਣਾ ਨਾਲ ਡਟਿਆ ਸਿੱਖ ਭਾਈਚਾਰਾ, ਹੌਸਲੇ ਹੋਏ ਬੁਲੰਦ
ਏਬੀਪੀ ਸਾਂਝਾ
Updated at:
27 Jun 2021 09:38 AM (IST)
ਕਿਸਾਨ ਅੰਦੋਲਨ ਵਿੱਚ ਲੰਗਰ ਦੀ ਸੇਵਾ ਕਰਨ ਵਾਲੇ ਹੋਟਲ ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਨਾਲ ਸਿੱਖ ਭਾਈਚਾਰਾ ਡਟ ਕੇ ਖੜ੍ਹ ਗਿਆ ਹੈ। ਸਰਕਾਰੀ ਪ੍ਰਸਾਸ਼ਨ ਵੱਲੋਂ ਕੁਰੂਕਸ਼ੇਤਰ ਵਿੱਚ ਜੀਟੀ ਰੋਡ ’ਤੇ ਸਥਿਤ ਹੋਟਲ ‘ਗੋਲਡਨ ਹੱਟ’ ਸਾਹਮਣੇ ਸੀਮਿੰਟ ਦੇ ਬੈਰੀਕੇਡ ਲਾ ਕੇ ਰਸਤਾ ਰੋਕ ਦਿੱਤਾ ਗਿਆ ਹੈ ਜਿਸ ਮਗਰੋਂ ਸਿੱਖ ਭਾਈਚਾਰਾ ਰਾਣਾ ਦੇ ਹੱਕ ਵਿੱਚ ਡਟ ਗਿਆ।
golden_hut_ram_rana
NEXT
PREV
Published at:
27 Jun 2021 09:38 AM (IST)
- - - - - - - - - Advertisement - - - - - - - - -