ਜੰਮੂ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਵਸ ਨੂੰ ਆਪਣੀ 2020 ਦੀਆਂ ਜਨਤਕ ਛੁੱਟੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। 26 ਅਕਤੂਬਰ ਨੂੰ ਇਸ 'ਚ ‘ਏਕੀਕਰਣ ਦਿਵਸ’ ਵਜੋਂ ਸ਼ਾਮਲ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਲ 2020 ਦੀਆਂ ਸਰਕਾਰੀ ਛੁੱਟੀਆਂ ਦਾ ਨਵਾਂ ਕੈਲੰਡਰ ਜਾਰੀ ਕੀਤਾ ਹੈ, ਜਿਸ 'ਚ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ।
ਜਰਨਲ ਪ੍ਰਸ਼ਾਸਨ ਵਿਭਾਗ ਦੇ ਡਿਪਟੀ ਸੈਕਟਰੀ ਜੀਐਲ ਸ਼ਰਮਾ ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੀ ਗਈ ਸੂਚੀ ‘ਚ ਸੂਬੇ 'ਚ 2020 'ਚ ਪਿਛਲੇ ਕੈਲੰਡਰ ਨਾਲੋਂ 28 ਦੇ ਮੁਕਾਬਲੇ 27 ਜਨਤਕ ਛੁੱਟੀਆਂ ਹਨ। ਇਨ੍ਹਾਂ ਤੋਂ ਇਲਾਵਾ ਕਸ਼ਮੀਰ ਖੇਤਰ ਲਈ ਚਾਰ ਪ੍ਰਾਂਤਕ ਛੁੱਟੀਆਂ, ਜੰਮੂ ਲਈ ਤਿੰਨ, ਅੱਠ ਸਥਾਨਕ ਛੁੱਟੀਆਂ ਅਤੇ 2020 'ਚ ਚਾਰ ਪ੍ਰਤਿਬੰਧਿਤ ਛੁੱਟੀਆਂ ਸਮੇਤ 46 ਛੁੱਟੀਆਂ ਹਨ। 2019 ਦੇ ਕੈਲੰਡਰ 'ਚ ਸਾਲ ਦੀਆਂ 47 ਛੁੱਟੀਆਂ ਸੀ।
ਨਵੇਂ ਕੈਲੰਡਰ 'ਚ 26 ਅਕਤੂਬਰ ਨੂੰ ਏਕੀਕਰਣ ਦਿਵਸ ਵੱਜੋਂ 72 ਸਾਲ ਬਾਅਦ ਛੁੱਟੀ ਕੈਲੰਡਰ ਵਿੱਚ ਜਗ੍ਹਾ ਮਿਲੀ ਹੈ। ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਜੰਮੂ 'ਚ ਭਾਰਤੀ ਜਨਤਾ ਪਾਰਟੀ ਸਣੇ ਕਈ ਰਾਜਨੀਤਿਕ ਪਾਰਟੀਆਂ ਮਹਾਰਾਜਾ ਹਰੀ ਸਿੰਘ, ਜਿਨ੍ਹਾਂ ਨੇ ਏਕੀਕਰਣ ਦੇ ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ ਸੀ, 23 ਸਤੰਬਰ ਨੂੰ ਮਨਾਈ ਜਾਣ ਵਾਲੀ ਜਯੰਤੀ 'ਤੇ ਛੁੱਟੀ ਦੀ ਮੰਗ ਕਰ ਰਹੀਆਂ ਸੀ।
ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰ ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ 'ਤੇ ਛੁੱਟੀ ਦਾ ਐਲਾਨ ਨਾ ਕਰਨ 'ਤੇ ਭਾਜਪਾ ਖਿਲਾਫ ਨਿਸ਼ਾਨਾ ਸਾਧ ਰਹੀਆਂ ਹਨ। ਜਾਰੀ ਕੀਤੇ ਗਏ ਇਸ ਨਵੇਂ ਕੈਲੰਡਰ 'ਚ ਸ਼ਹੀਦ ਦਿਵਸ ਦੀ ਛੁੱਟੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ 'ਚ ਜਾਰੀ ਛੁੱਟੀਆਂ ਦਾ ਕਲੈਂਡਰ, 27 ਜਨਤਕ ਛੁਟੀਆਂ
ਏਬੀਪੀ ਸਾਂਝਾ
Updated at:
28 Dec 2019 05:22 PM (IST)
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਵਸ ਨੂੰ ਆਪਣੀ 2020 ਦੀਆਂ ਜਨਤਕ ਛੁੱਟੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। 26 ਅਕਤੂਬਰ ਨੂੰ ਇਸ 'ਚ ‘ਏਕੀਕਰਣ ਦਿਵਸ’ ਵਜੋਂ ਸ਼ਾਮਲ ਕੀਤਾ ਗਿਆ ਹੈ।
- - - - - - - - - Advertisement - - - - - - - - -