ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਚੰਗਾ ਹੁਲਾਰਾ ਮਿਲਿਆ। 'ਆਪ' ਦੇ ਬਹੁਤ ਸਾਰੇ ਉਮੀਦਵਾਰ ਜਿਨ੍ਹਾਂ ਨੇ 70 ਚੋਂ 62 ਸੀਟਾਂ 'ਤੇ ਜਿੱਤ ਹਾਸਲ ਕੀਤੀ। ਆਪ ਦੇ ਕਈ ਉਮੀਦਵਾਰਾਂ ਨੇ ਆਪਣੀਆਂ ਸੀਟਾਂ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀਆਂ। ਜਦਕਿ ਬਿਜਵਾਸਨ ਤੋਂ ‘ਆਪ’ ਉਮੀਦਵਾਰ ਭੁਪਿੰਦਰ ਸਿੰਘ ਜੂਨ ਆਪਣੇ ਨੇੜਲੇ ਵਿਰੋਧੀ ਤੋਂ ਸਿਰਫ 753 ਵੋਟਾਂ ਨਾਲ ਜੇਤੂ ਰਿਹਾ। ਲਕਸ਼ਮੀ ਨਗਰ ਤੋਂ ਭਾਜਪਾ ਉਮੀਦਵਾਰ ਅਭੈ ਵਰਮਾ ਨੇ ‘ਆਪ’ ਉਮੀਦਵਾਰ ਨਿਤਿਨ ਤਿਆਗੀ ਨੂੰ 880 ਵੋਟਾਂ ਨਾਲ ਹਰਾਇਆ। ਇਹ ਦੂਜੀ ਸਭ ਤੋਂ ਘੱਟ ਫਰਕ ਵਾਲੀ ਜਿੱਤ ਸੀ।

ਦੱਸ ਦੇਈਏ ਕਿ ਇਸ ਵਾਰ ਬਿਜਵਾਸਨ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਦਲਿਆ ਸੀ ਅਤੇ ਭੁਪਿੰਦਰ ਸਿੰਘ ਜੂਨ 'ਤੇ ਸੱਟਾ ਲਗਾਇਆ ਸੀ। ਭਾਰਤੀ ਜਨਤਾ ਪਾਰਟੀ ਨੇ ਸਤਪ੍ਰਕਾਸ ਰਾਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ।

ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਨਿਤਿਨ ਤਿਆਗੀ ਨੂੰ ਲਕਸ਼ਮੀ ਨਗਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਲਕਸ਼ਮੀ ਨਗਰ ਵਿਧਾਨ ਸਭਾ ਸੀਟ 'ਤੇ ਅਭੈ ਕੁਮਾਰ ਵਰਮਾ ਨੂੰ ਟਿਕਟ ਦਿੱਤੀ। 8 ਫਰਵਰੀ ਨੂੰ ਹੋਈ ਵੋਟ 'ਚ ਲਕਸ਼ਮੀ ਨਗਰ ਵਿੱਚ 59.9 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ।