ਚੰਡੀਗੜ੍ਹ: ਕੁਸ਼ਤੀ ਜਗਤ 'ਚ ਡੂੰਘੀ ਛਾਪ ਛੱਡਣ ਵਾਲੇ ਦਾਰਾ ਸਿੰਘ ਦੀ ਅੱਜ ਬਰਸੀ ਹੈ। ਅੱਜ ਹੀ ਦੇ ਦਿਨ 2012 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਮੌਕੇ ਹਰ ਕੋਈ ਦਾਰਾ ਸਿੰਘ ਨੂੰ ਯਾਦ ਕਰ ਰਿਹਾ ਹੈ। ਕੁਸ਼ਤੀ ਹੀ ਨਹੀਂ ਅਦਾਕਾਰੀ 'ਚ ਵੀ ਦਾਰਾ ਸਿੰਘ ਨੇ ਝੰਡੇ ਗੱਡੇ ਸੀ। ਅਦਾਕਾਰੀ 'ਚ ਦਾਰਾ ਸਿੰਘ ਨੂੰ 'ਰਾਮਾਇਣ' 'ਚ ਹਨੂਮਾਨ ਦਾ ਬੇਹਤਰੀਨ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ।
ਧੋਖੇਬਾਜ਼ ਕੌਣ? ਇਕੱਠੇ ਹੋਣ ਤੋਂ ਪਹਿਲਾਂ ਹੀ ਤਿੜਕੇ ਬਾਦਲਾਂ ਵਿਰੋਧੀ ਅਕਾਲੀ ਦਲ!
ਅੱਜ ਇਸ ਮੌਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਾਰਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕੈਪਟਨ ਨੇ ਟਵਿੱਟਰ 'ਤੇ ਪੋਸਟ ਕਰਦਿਆਂ ਲਿਖਿਆ,
'ਸਾਡੇ ਆਪਣੇ ਹੀਰੋ ਆਲ ਇੰਡੀਆ ਜਾਟ ਮਹਾਂਸਭਾ ਦੇ ਸਾਬਕਾ ਪ੍ਰਧਾਨ # ਦਾਰਾ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕਰਦੇ ਹਾਂ। ਕੁਸ਼ਤੀ, ਅਦਾਕਾਰੀ ਤੇ ਲੋਕ ਸੇਵਾ 'ਚ ਪੰਜਾਬ ਦੇ ਇਸ ਮਹਾਨ ਪੁੱਤਰ ਦੇ ਯੋਗਦਾਨ ਨੂੰ ਪੂਰੀ ਕੌਮ ਹਮੇਸ਼ਾ ਯਾਦ ਰੱਖੇਗੀ।' -
ਹੁਣ ਬਾਲੀਵੁੱਡ 'ਚ ਵੀ ਫੁੱਟਿਆ ਕੋਰੋਨਾ ਬੰਬ, ਅਮਿਤਾਭ ਬੱਚਨ ਤੋਂ ਬਾਅਦ ਅਨੁਪਮ ਖੇਰ ਦੇ ਘਰ ਵੀ ਪਹੁੰਚਿਆ ਕੋਰੋਨਾ
ਕੈਪਟਨ ਦੀ ਇਸ ਪੋਸਟ ਹੇਠਾਂ ਦਾਰਾ ਸਿੰਘ ਦੇ ਪੁੱਤਰ ਵਿੰਦੂ ਸਿੰਘ ਨੇ ਵੀ ਕਮੈਂਟ ਕੀਤਾ ਹੈ। ਬਾਲੀਵੁੱਡ 'ਚ ਇੱਕ ਸਮੇਂ ਦਾਰਾ ਸਿੰਘ ਨੂੰ ਐਕਸ਼ਨ ਕਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਕੁਸ਼ਤੀ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਦਾਰਾ ਸਿੰਘ ਨੇ 500 ਤੋਂ ਵੀ ਵੱਧ ਮੁਕਾਬਲੇ ਲੜ੍ਹੇ, ਜਿਨ੍ਹਾਂ 'ਚੋਂ ਉਹ ਇੱਕ ਵੀ ਨਹੀਂ ਹਾਰੇ। ਕੁਸ਼ਤੀ ਤੇ ਅਦਾਕਾਰੀ ਤੋਂ ਇਲਾਵਾ ਉਨ੍ਹਾਂ ਰਾਜਨੀਤੀ 'ਚ ਹੱਥ ਅਜ਼ਮਾਇਆ ਸੀ। ਉਹ ਪਹਿਲੇ ਅਜਿਹੇ ਖਿਡਾਰੀ ਸੀ ਜਿਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ