ਨਿਊਯਾਰਕ: ਬ੍ਰਾਂਕਸ ਚਿੜਿਆਘਰ ‘ਚ ਇੱਕ ਟਾਈਗਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਪਹਿਲੇ ਟਾਈਗਰ ਦਾ ਕੋਰੋਨਾ ਪਾਜ਼ਿ ਟਿਵ ਕੇਸ ਹੈ। ਨਾਦੀਆ ਨਾਂ ਦਾ ਇਹ ਟਾਈਗਰ 4 ਸਾਲ ਦਾ ਹੈ। ਜਾਣਕਾਰੀ ਮੁਤਾਬਕ ਇਹ ਟਾਈਗਰ ਚਿੜਿਆਘਰ ਦੇ ਕਰਮਚਾਰੀ ਤੋਂ ਸੰਕਰਮਿਤ ਹੋਇਆ ਹੈ। ਇਸ ਨੇ 27 ਮਾਰਚ ਨੂੰ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ।

ਚਿੜਿਆਘਰ ਦੇ ਮੁਖੀ ਦਾ ਕਹਿਣਾ ਹੈ ਕਿ ਅੀਜਹਾ ਪਹਿਲੀ ਵਾਰ ਹੈ ਕਿ ਜਦ ਕੋਈ ਜਾਨਵਰ ਕਿਸੇ ਇਨਸਾਨ ਤੋਂ ਸੰਕਰਮਿਤ ਹੋਇਆ ਹੋਵੇ। ਨਿਊਯਾਰਕ ‘ਚ ਕੋਰੋਨਾ ਦਾ ਕਹਿਰ ਵੱਧਦਾ ਦੇਖ ਪ੍ਰਸ਼ਾਸਨ ਵਲੋਂ 16 ਮਾਰਚ ਨੂੰ ਹੀ ਚਿਿੜਆਘਰ ਬੰਦ ਕਰ ਦਿੱਤਾ ਗਿਆ ਸੀ। ਡਾਕਟਰਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਅਜਿਹਾ ਕੋਈ ਵੀ ਸਬੂਤ ਨਹੀਂ ਮਿਲ ਰਿਹਾ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਨਸਾਨਾਂ ਤੋਂ ਸੰਕਰਮਣ ਜਾਨਵਰਾਂ ‘ਚ ਫੈਲ੍ਹ ਸਕਦਾ ਹੈ।

ਯੂਐਸਡੀਏ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਨਿਰਦੇਸ਼ ਨਹੀਂ ਦਿੱਤਾ ਗਿਆ ਕਿ ਜਾਨਵਰਾਂ ‘ਚ ਇਸ ਦਾ ਪਰੀਖਣ ਕੀਤਾ ਜਾਵੇ। ਫਿਰ ਵੀ ਜਾਨਵਰਾਂ ਦੀ ਛੋਟੀ ਗਿਣਤੀ ਦਾ ਇਹ ਟੈਸਟ ਕੀਤਾ ਗਿਆ। ਜਿਸ ‘ਚ ਨਾਦੀਆ ਨੂੰ ਛੱਡ ਕੇ ਬਾਕੀ ਸਾਰੇ ਟੈਸਟ ਨੈਗੇਟਿਵ ਆਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਦੇਖਿਆ ਜਾ ਰਿਹਾ ਹੈ ਕਿ ਸੰਕਰਮਣ ਵਿਅਕਤੀ ਤੋਂ ਵਿਅਕਤੀ ਤੱਕ ਫੈਲ ਰਿਹਾ ਹੈ।