ਮੋਗਾ: ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਵਿੱਚ ਜਾਰੀ ਤਾਲਾਬੰਦੀ ਨੇ ਟਿਕ-ਟੌਕ ਸਟਾਰ ਬਣੀ ਗਰੀਬ ਪਰਿਵਾਰ ਦੀ ਧੀ ਨੂਰ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਭੱਠਾ ਮਜ਼ਦੂਰ ਦੀ 5 ਸਾਲਾ ਧੀ ਸਦਕਾ ਹੀ ਪਰਿਵਾਰ ਨੂੰ ਰਹਿਣ ਲਈ ਪੱਕਾ ਮਕਾਨ ਮਿਲ ਰਿਹਾ ਹੈ, ਜਿਸ ਦੀ ਉਸਾਰੀ ਸ਼ੁਰੂ ਹੋ ਗਈ ਹੈ।

ਸਿਰ ’ਤੇ ਪਟਕਾ ਬੰਨ੍ਹ ਮੁੰਡੇ ਦਾ ਭੇਸ ਵਟਾ ਕੇ ਨੂਰ ਨੇ ਜਿੱਥੇ ਆਮ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੋਗਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨਾਲ ਸਿੱਖਿਆਦਾਇਕ ਵੀਡੀਓਜ਼ ਵੀ ਬਣਾਈਆਂ ਹਨ। ਇਨ੍ਹਾਂ ਵੀਡੀਓਜ਼ ਨਾਲ ਨੂਰ ਦਿਨਾਂ ਵਿੱਚ ਹੀ ਸਟਾਰ ਬਣ ਗਈ।ਪਰ ਉਸ ਦੇ ਪਰਿਵਾਰ ਦੀ ਕਮਜ਼ੋਰ ਮਾਲੀ ਹਾਲਤ ਉਦੋਂ ਸਾਹਮਣੇ ਆਈ ਜਦ ਮੀਡੀਆ ਨੇ ਉਸ ਦਾ ਘਰ ਤੇ ਉਸ ਦੀ ਅਸਲ ਜ਼ਿੰਦਗੀ ਦਿਖਾਈ।

ਕੋਰੋਨਾ ਨਾਲ ਜੰਗ 'ਚ ਪੰਜਾਬ ਸਭ ਤੋਂ ਅੱਗੇ, ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂ ਤੰਦਰੁਸਤ

ਇਸ ਉਪਰੰਤ ਕਾਰ ਸੇਵਾ ਵਾਲੇ ਬਾਬਾ ਜਸਦੀਪ ਸਿੰਘ ਜਗਾਧਰੀ ਨੇ ਨੂਰ ਦੇ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਵਾਅਦਾ ਵੀ ਕੀਤਾ। ਇਹ ਦੋ ਮੰਜ਼ਿਲਾ ਘਰ ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਜਿਸ ਦਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਨੀਂਹ ਪੱਥਰ ਰੱਖਿਆ। ਐਸਐਸਪੀ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਵੀ ਪਰਿਵਾਰ ਲਈ ਆਰਥਿਕ ਮਦਦ ਭੇਜੀ ਗਈ ਹੈ ਅਤੇ ਭੱਠੇ 'ਤੇ ਕੰਮ ਕਰਦੇ ਨੂਰ ਦੇ ਪਿਤਾ ਲਈ ਯੋਗ ਨੌਕਰੀ ਦਾ ਭਰੋਸਾ ਵੀ ਦਿੱਤਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ