ਫਤਿਹਾਬਾਦ: ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਨੇਕਾਂ ਅਮੁੱਲ ਮਿਸਾਲਾਂ ਪਿੱਛੇ ਛੱਡ ਗਿਆ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਹੋਇਆ ਸੀ। ਇਸ ਦੌਰਾਨ ਅੰਦੋਲਨਕਾਰੀਆਂ ਨੇ ਕਿਸੇ ਐਮਰਜੈਂਸੀ ਵਾਹਨ ਨੂੰ ਜਾਮ 'ਚ ਫਸਣ ਨਹੀਂ ਦਿੱਤਾ।


'ਭਾਰਤ ਬੰਦ' ਦੀਆਂ ਤਸਵੀਰਾਂ 'ਚ ਵੇਖੋ ਕਿਸਾਨ ਦੀ ਤਾਕਤ, ਇੰਝ ਰਿਹਾ ਦੇਸ਼ ਦਾ ਹਾਲ



ਉਥੇ ਹੀ ਜਾਮ ਦੌਰਾਨ ਅੰਦੋਲਨਕਾਰੀਆਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਚਾਹ ਪਾਣੀ ਡਿਸਪੋਸੇਬਲ ਗਲਾਸ ਅਤੇ ਕੱਪਾਂ 'ਚ ਵੰਡੇ ਗਏ। ਬਹੁਤ ਸਾਰੇ ਲੋਕਾਂ ਨੇ ਚਾਹ ਦਾ ਪਾਣੀ ਪੀਣ ਤੋਂ ਬਾਅਦ ਡਿਸਪੋਸੇਬਲ ਸੜਕਾਂ 'ਤੇ ਹੀ ਸੁੱਟ ਦਿੱਤੇ। ਰਾਸ਼ਟਰੀ ਰਾਜ ਮਾਰਗ 'ਤੇ ਥਾਂ-ਥਾਂ ਢੇਰ ਲਗੇ ਦੇਖੇ ਗਏ।

ਮੋਦੀ ਨੇ ਮਿਲਾਇਆ ਬਾਦਲ ਨੂੰ ਫੋਨ, ਕਿਸਾਨੀ ਅੰਦੋਲਨ ਦਰਮਿਆਨ ਕੀਤੀ ਇਹ ਗੱਲਬਾਤ

ਪਰ ਜਿਵੇਂ ਹੀ ਅੰਦੋਲਨ ਖ਼ਤਮ ਹੋਇਆ, ਅੰਦੋਲਨਕਾਰੀਆਂ 'ਚੋਂ ਬਹੁਤ ਸਾਰੇ ਨੌਜਵਾਨ ਅਤੇ ਬਜ਼ੁਰਗ ਸਾਹਮਣੇ ਆਏ ਅਤੇ ਖਿੰਡੇ ਹੋਏ ਚਾਹ ਦੇ ਕੱਪ, ਪਾਣੀ ਦੇ ਗਲਾਸ ਤੋਂ ਇਲਾਵਾ, ਹੋਰ ਵੇਸਟ ਕੁੜੇ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਕੂੜੇਦਾਨ 'ਚ ਸੁੱਟ ਦਿੱਤਾ।  ਸੜਕਾਂ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਗਿਆ। ਅੰਦੋਲਨਕਾਰੀਆਂ ਦੇ ਇਸ ਰੂਪ ਨੂੰ ਵੇਖ ਕੇ ਸਥਾਨਕ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਹੀ ਰਹਿ ਸਕੇ। ਅੱਜ ਦਾ ਅੰਦੋਲਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ