ਬਟਾਲਾ: ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਬਟਾਲਾ ਸ਼ਹਿਰ ਵਿਖੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਰਚੁਅਲ ਮੀਟਿੰਗ ਚ ਹਿਸਾ ਲਿਆ। ਜਿਸ ਚ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਉਸ ਉਪਰੰਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਬਟਾਲਾ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਭਰ 'ਚ ਕਰੋੜਾਂ ਰੁਪਏ ਖਰਚ ਕਰ ਵੱਖ ਵੱਖ ਵਿਕਾਸ ਪ੍ਰੋਜੈਕਟਸ ਚਲ ਰਹੇ ਹਨ, ਜਿਨ੍ਹਾਂ ਨਾਲ ਸ਼ਹਿਰਾਂ ਅਤੇ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਪੰਜਾਬ 'ਚ ਟਰਕ ਝੋਨੇ ਦੇ ਬਾਹਰਲੇ ਸੂਬਿਆਂ ਤੋਂ ਆ ਰਹੇ ਹਨ ਉਨ੍ਹਾਂ ਟਰੱਕਾਂ ਨੂੰ ਪ੍ਰਦਰਸ਼ਨ 'ਤੇ ਬੈਠੇ ਕਿਸਾਨ ਕਾਬੂ ਕਰ ਪੁਲਿਸ ਨੂੰ ਫੜਾ ਰਹੇ ਹਨ, ਇਹ ਚੰਗੀ ਗੱਲ ਹੈ। ਜੋ ਚੋਰੀ ਕਰ ਰਿਹਾ ਹੈ ਉਸ ਖਿਲਾਫ ਉਨ੍ਹਾਂ ਦੀ ਸਰਕਾਰ ਅਤੇ ਪੁਲਿਸ ਵਲੋਂ ਵੀ ਕੜੀ ਕਾਰਵਾਈ ਹੋ ਰਹੀ ਹੈ।
ਕਿਸਾਨਾਂ ਨੇ ਪੱਕੇ ਮੋਰਚੇ ਦਾ ਕੀਤਾ ਐਲਾਨ,ਥਰਮਲ ਪਲਾਂਟ ਬਾਹਰ ਡਟੇ
ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੁਖ ਮੰਤਰੀ ਦੇ ਪੁਤਰ ਰਣਇੰਦਰ ਸਿੰਘ ਨੂੰ ਇਡੀ ਨੇ ਸੰਮਣ ਮਾਮਲੇ 'ਤੇ ਬੀਜੇਪੀ ਸਰਕਾਰ ਦੀ ਸਿਆਸੀ ਬਦਲੇ ਕਰਾਰ ਦਿੰਦੇ ਆਖਿਆ ਕਿ ਇਹ ਗ਼ਲਤ ਰਵਈਆ ਹੈ। ਬਾਜਵਾ ਨੇ ਕਿਹਾ ਵਿਧਾਨ ਸਭਾ ਇਜਲਾਸ ਸੱਦਣ ਦੀ ਮੰਗ ਸਭ ਦੀ ਸੀ ਅਤੇ ਜੋ ਕਿਸਾਨਾਂ ਦੇ ਹਿੱਤ 'ਚ ਬੇਹਤਰ ਤੋਂ ਬੇਹਤਰ ਫੈਸਲੇ ਲਏ ਜਾ ਸਕਦੇ ਸੀ ਉਹ ਲਏ ਗਏ।
ਪਹਿਲਾ ਵੀ ਪਾਣੀ ਦੇ ਮਾਮਲੇ 'ਚ ਫੈਸਲੇ ਲਏ ਗਏ ਸੀ ਅਤੇ ਐਸਵਾਈਐਲ ਨਹਿਰ ਨਹੀਂ ਬਣੀ। ਹੁਣ ਵੀ ਇਸ ਮਾਮਲੇ 'ਚ ਜਿਥੋਂ ਤਕ ਜਾਣਾ ਪਿਆ ਸਰਕਾਰ ਉਹ ਕਦਮ ਚੁੱਕੇਗੀ। ਨਾਲ ਹੀ ਬਾਜਵਾ ਨੇ ਕਿਹਾ ਕਿ ਭਾਵੇਂ ਮਾਲ ਗੱਡੀਆਂ ਸ਼ੁਰੂ ਹੋ ਚੁਕੀਆਂ ਹਨ ਪਰ ਬਿਜਲੀ ਉਤਪਾਦ ਪ੍ਰਾਈਵੇਟ ਕੰਪਨੀਆਂ ਦੇ ਕੋਲਿਆਂ ਦੀਆਂ ਗੱਡੀਆਂ ਨਹੀਂ ਆਉਣ ਦਿਤੀਆਂ ਜਾ ਰਹੀਆਂ। ਇਸ ਮਾਮਲੇ 'ਚ ਕਿਸਾਨਾਂ ਨੂੰ ਸਮਝਿਆ ਜਾ ਰਿਹਾ ਹੈ, ਜਲਦ ਮਾਮਲਾ ਹੱਲ ਹੋ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਤ੍ਰਿਪਤ ਬਾਜਵਾ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ, ਬਦਲਣਗੇ ਸ਼ਹਿਰਾਂ ਤੇ ਪਿੰਡਾਂ ਦੀ ਨੁਹਾਰ
ਏਬੀਪੀ ਸਾਂਝਾ
Updated at:
24 Oct 2020 03:07 PM (IST)
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਬਟਾਲਾ ਸ਼ਹਿਰ ਵਿਖੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਰਚੁਅਲ ਮੀਟਿੰਗ ਚ ਹਿਸਾ ਲਿਆ।
- - - - - - - - - Advertisement - - - - - - - - -