ਲੁਧਿਆਣਾ: ਪੰਜਾਬ 'ਚ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ। ਇਸ ਦਰਮਿਆਨ ਹੁਣ ਐਸਟੀਐਫ ਨੇ ਲੁਧਿਆਣਾ ਤੋਂ ਇੱਕ ਅਜਿਹਾ ਟਰੱਕ ਕਬਜ਼ੇ 'ਚ ਲਿਆ ਹੈ, ਜਿਸ ਨੂੰ ਹੈਰੋਇਨ ਦੀ ਸਪਲਾਈ ਲਈ ਵਰਤਿਆ ਗਿਆ। ਹਾਸਲ ਜਾਣਕਾਰੀ ਮੁਤਾਬਕ ਗੁਜਰਾਤ ਤੋਂ ਇਸ ਟਰੱਕ 'ਚ 200 ਕਿਲੋ ਹੈਰੋਇਨ ਅੰਮ੍ਰਿਤਸਰ ਪਹੁੰਚਾਈ ਗਈ।


ਸਿਮਰਨਜੀਤ ਸੰਧੂ ਨਾਂ ਦੇ ਸ਼ਖ਼ਸ ਵਲੋਂ ਗੁਜਰਾਤ ਤੋਂ ਇਹ ਹੈਰੋਇਨ ਮੰਗਵਾਈ ਗਈ ਸੀ। ਟਰੱਕ ਮਾਲਕ ਨੂੰ ਗ੍ਰਿਫਤਾਰ ਕਰਨ ਲਈ ਐਸਟੀਐਫ ਦੀ ਟੀਮ ਗੁਜਰਾਤ ਲਈ ਰਵਾਨਾ ਹੋ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਸਮੁੰਦਰ ਰਾਹੀਂ 500 ਕਿਲੋ ਹੈਰੋਇਨ ਦੀ ਤਸਕਰੀ ਭਾਰਤ 'ਚ ਕੀਤੀ ਗਈ, ਜਿਸ 'ਚੋਂ 300 ਕਿਲੋ ਹੈਰਇਨ ਗੁਜਰਾਤ ਏਟੀਐਸ ਦੇ ਹੱਥ ਲੱਗ ਗਈ। ਹੁਣ ਇਸ ਮਾਮਲੇ 'ਚ ਈਡੀ ਵੀ ਸ਼ਾਮਲ ਹੋ ਗਈ ਹੈ। ਈਡੀ ਨੇ ਐਸਟੀਐਫ ਤੋਂ ਕੇਸ ਦਾ ਰਿਕਾਰਡ ਮੰਗਵਾਇਆ ਹੈ।