ਨਵੀਂ ਦਿੱਲੀ: ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਹਮਲੇ 'ਚ ਇਰਾਨ ਦੇ ਟਾਪ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਹੁਕਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਸੀ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਆਪਣੇ ਬਿਆਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਨੂੰ ਪੈਂਟਾਗਨ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਵਿਦੇਸ਼ 'ਚ ਅਮਰੀਕੀ ਕਰਮਚਾਰੀਆਂ ਦੀ ਸੁਰੱਖਿਆ ਲਈ ਰੱਖਿਆਤਮਕ ਕਾਰਵਾਈ ਕਰਦੇ ਹੋਏ ਇਰਾਨ ਦੇ ਰੈਵੋਲੂਸ਼ਨਰੀ ਮਾਰਡਸ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਦਾ ਹੁਕਮ ਦਿੱਤਾ ਸੀ।
ਅਮਰੀਕਾ ਦੇ ਡਿਫੈਂਸ ਡਿਪਾਰਮੈਂਟ ਪੈਂਟਾਗਨ ਨੇ ਕਿਹਾ ਕਿ ਸੁਲੇਮਾਨੀ ਇਰਾਕ ਤੇ ਖੇਤਰ 'ਚ ਸਥਿਤ ਹੋਰਨਾਂ ਅਮਰੀਕੀ ਰਾਜਦੂਤਾਂ ਤੇ ਦੂਤਾਵਾਸ ਦੇ ਕਰਮਚਾਰੀਆਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਸੁਲੇਮਾਨੀ ਦੀ ਮੌਤ ਤੋਂ ਬਾਅਦ ਟਰੰਪ ਨੇ ਬਗੈਰ ਕਿਸੇ ਜਾਣਕਾਰੀ ਦੇ ਅਮਰੀਕੀ ਝੰਡਾ ਟਵੀਟ ਕੀਤਾ। ਇਰਾਨ ਦੇ ਇੱਕ ਸਰਕਾਰੀ ਟੀਵੀ 'ਤੇ ਇੱਕ ਬਿਆਨ 'ਚ ਕੁਦਸ ਯੂਨਿਟ ਦੇ ਕਮਾਂਡਰ ਨੇ ਕਾਸਿਮ ਦੀ ਮੌਤ ਦੀ ਪੁਸ਼ਟੀ ਕੀਤੀ।
ਕਾਸਿਮ ਸੁਲੇਮਾਨੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੀ ਇਰਾਕ 'ਚ ਇਰਾਨ ਸਮਰੱਥਕ 'ਪਾਪੂਲਰ ਮੋਬਿਲਾਈਜੇਸ਼ਨ ਫੋਰਸ' ਨੂੰ ਤਿਆਰ ਕੀਤਾ ਸੀ। ਇਸ ਦੇ ਨਾਲ ਹੀ ਹਥਿਆਰਬੰਦ ਸੰਗਠਨ ਹਿਜਬੁਲ੍ਹਾ ਤੇ ਫਾਲਸਤੀਨ 'ਚ ਐਕਟਿਵ ਅੱਤਵਾਦੀ ਸੰਗਠਨ ਹਮਾਸ ਨੂੰ ਵੀ ਆਪਣਾ ਸਮਰਥਨ ਦਿੱਤਾ ਸੀ। ਬੀਤੇ ਦਿਨੀਂ ਇਰਾਕ 'ਚ ਅਮਰੀਕੀ ਦੂਤਾਵਾਸ 'ਤੇ ਲੋਕਾਂ ਦੀ ਭੀੜ ਨੇ ਹਮਲਾ ਕੀਤਾ ਸੀ। ਅਮਰੀਕਾ ਨੇ ਇਸ ਦਾ ਇਲਜ਼ਾਮ ਇਰਾਨ 'ਤੇ ਲਾਇਆ ਸੀ।
ਟਰੰਪ ਦੇ ਹੁਕਮ 'ਤੇ ਹੋਇਆ ਇਰਾਨੀ ਜਰਨੈਲ ਦਾ ਕਤਲ, ਅਮਰੀਕੀ ਹਮਲੇ 'ਚ ਮਰੇ ਕਈ ਲੋਕ
ਏਬੀਪੀ ਸਾਂਝਾ
Updated at:
03 Jan 2020 01:04 PM (IST)
ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਹਮਲੇ 'ਚ ਇਰਾਨ ਦੇ ਟਾਪ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਹੁਕਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਸੀ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਆਪਣੇ ਬਿਆਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
- - - - - - - - - Advertisement - - - - - - - - -