ਵਾਸ਼ਿੰਗਟਨ: ਇਰਾਨ ਵੱਲੋਂ ਇਰਾਕ 'ਚ ਅਮਰੀਕੀ ਸੈਨਿਕ ਵੱਲੋਂ ਵਰਤੇ ਜਾਣ ਵਾਲੇ ਦੋ ਏਅਰਬੇਸਾਂ 'ਤੇ ਮਿਜ਼ਾਈਲਾਂ ਦਾਗਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਲਿਖੀਆ ਕਿ "ਸਭ ਕੁਝ ਠੀਕ ਹੈ। ਇਰਾਕ ' ਦੋ ਏਅਰਬੇਸ 'ਤੇ ਇਰਾਨ ਨੇ ਮਿਜ਼ਾਈਲਾਂ ਚਲਾਈਆਂ। ਜਾਨ-ਮਾਲ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਹੁਣ ਤੱਕ ਬਹੁਤ ਵਧੀਆ ਸਾਡੇ ਕੋਲ ਦੁਨੀਆ ਦੇ ਕਿਤੇ ਵੀ ਸਭ ਤੋਂ ਸ਼ਕਤੀਸ਼ਾਲੀ ਅਤੇ ਮਜ਼ਬੂਤ ਫੌਜ ਹੈ. ਮੈਂ ਕੱਲ੍ਹ ਸਵੇਰੇ ਇਸ ਬਾਰੇ ਬਿਆਨ ਦੇਵਾਂਗਾ"

ਦੱਸ ਦਈਏ ਕਿ ਟਾਪ ਦੇ ਸੈਨਿਕ ਜਨਰਲ ਕਾਸੀਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਨੇ ਇਰਾਕ 'ਚ ਅਮਰੀਕੀ ਸੈਨਾ ਵੱਲੋਂ ਵਰਤੀ ਜਾਂਦੀ ਦੋ ਏਅਰਬੇਸਾਂ 'ਤੇ ਕਰੀਬ ਇੱਕ ਦਰਜਨ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਮਿਜ਼ਾਈਲਾਂ ਦੇ ਹਮਲਿਆਂ ਦੀ ਇੱਕ ਵੀਡੀਓ ਸਥਾਨਕ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਤੋਂ ਸ਼ੂਟ ਕੀਤੀ ਹੈ। ਵੀਡੀਓ 'ਚ ਲਾਈਟ ਦੀ ਲਕੀਰ ਰਾਤ ਦੇ ਹਨੇਰੇ 'ਚ ਅਸਮਾਨ 'ਤੇ ਦਿਖਾਈ ਦਿੰਦੀ ਹੈ ਅਤੇ ਫਿਰ ਇੱਕ ਅੱਗ ਦੇ ਗੋਲੇ ਦੀ ਸ਼ਕਲ 'ਚ ਜ਼ਮੀਨ ਨਾਲ ਟਕਰਾਉਂਦੀ ਹੈ। ਜਦੋਂ ਮਿਜ਼ਾਈਲਾਂ ਜ਼ਮੀਨ 'ਤੇ ਆਉਂਦੀਆਂ ਹਨ ਤਾਂ ਉੱਚੀ ਆਵਾਜ਼ ਆਉਂਦੀ ਹੈ। ਲੋਕ ਚੀਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਉੱਥੋਂ ਭੱਜਣਾ ਸ਼ੁਰੂ ਕਰ ਦਿੰਦੇ ਹਨ।


ਦੱਸ ਦੇਈਏ ਕਿ ਇਰਾਨ ਨੇ ਇਹ ਮਿਜ਼ਾਈਲ ਇਰਾਕ ਦੇ ਅਮਰੀਕੀ ਸੈਨਿਕ ਕੈਂਪ ਅਲ-ਅਸਦ ਅਤੇ ਇਰਬਿਲ ‘ਤੇ ਚਲਾਈ ਹੈ। ਹਾਲਾਂਕਿ, ਅਜੇ ਤੱਕ ਇਨ੍ਹਾਂ ਹਮਲਿਆਂ ‘ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦੇ ਨਾਲ ਹੀ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਮਿਜ਼ਾਈਲ ਇਰਾਨ ਵੱਲੋਂ ਇਰਾਕ ‘ਚ ਉਸ ਦੇ ਦੋ ਫੌਜੀ ਕੈਂਪਾਂ ‘ਤੇ ਚਲਾਈ ਗਈ ਹੈ।