ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸੋਮਵਾਰ ਨੂੰ ਕਿਹਾ ਕਿ ਉਹ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ (hydroxychloroquine) ਖਾ ਰਿਹਾ ਹੈ। ਟਰੰਪ ਵੱਲੋਂ ਇਹ ਐਲਾਨ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਮਾਹਰਾਂ ਤੇ ਨਿਯਮਕਾਂ ਨੇ ਕਿਹਾ ਹੈ ਕਿ ਇਹ ਦਵਾਈ ਕੋਰੋਨਾਵਾਇਰਸ (Coronavirus) ਨਾਲ ਲੜਨ ਲਈ ਸਹੀ ਨਹੀਂ।


ਟਰੰਪ ਨੇ ਕਿਹਾ ਕਿ ਉਸ ਦਾ ਕੋਰੋਨਾਵਾਇਰਸ ਟੈਸਟ ਨਕਾਰਾਤਮਕ ਆਇਆ ਹੈ ਤੇ ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਏ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਦਵਾਈ ਨੂੰ ਸਾਵਧਾਨੀ ਵਜੋਂ ਲੈ ਰਹੇ ਹਨ। ਟਰੰਪ ਨੇ ਕਿਹਾ, "ਮੈਂ ਜ਼ਿੰਕ ਨਾਲ ਹਰ ਰੋਜ਼ ਇੱਕ ਗੋਲੀ ਖਾਂਦਾ ਹਾਂ। ਇਹ ਪੁੱਛਣ 'ਤੇ ਕਿਉਂ - ਉਸ ਨੇ ਜਵਾਬ ਦਿੱਤਾ ਕਿ ਕਿਉਂਕਿ ਮੈਂ ਇਸ ਬਾਰੇ ਚੰਗਾ ਸੁਣਿਆ ਹੈ। ਮੈਂ ਬਹੁਤ ਸਾਰੀਆਂ ਚੰਗੀਆਂ ਖ਼ਬਰਾਂ ਸੁਣੀਆਂ ਹਨ।

ਟਰੰਪ ਨੇ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ, ਜਦੋਂਕਿ ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ 'ਤੇ ਕੰਮ ਨਹੀਂ ਕਰਦੀ ਤੇ ਯੂਐਸ ਸਰਕਾਰ ਦੇ ਰੈਗੂਲੇਟਰ ਨੇ ਵੀ ਚੇਤਾਵਨੀ ਦਿੱਤੀ ਕਿ ਇਹ ਦਵਾਈ ਸੁਰੱਖਿਅਤ ਨਹੀਂ ਹੈ।

ਦੱਸ ਦੇਈਏ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਭਾਰਤ ਸਰਕਾਰ ਦੁਆਰਾ ਇਸ ਦੇ ਨਿਰਯਾਤ ਦੀ ਇਜਾਜ਼ਤ ਦੇਣ ਲਈ ਟਰੰਪ ਨੇ ਪ੍ਰਧਾਨ ਮੰਤਰੀ ਨੂੰ "ਮਹਾਨ ਨੇਤਾ" ਤੇ "ਬਹੁਤ ਚੰਗੇ" ਵਿਅਕਤੀ ਨੂੰ ਦੱਸਿਆ। ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਾਇਰਸ ਨਾਲ ਪ੍ਰਭਾਵਤ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90,000 ਤੋਂ ਉਪਰ ਪਹੁੰਚ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904