ਨੋਇਡਾ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਵਿੱਚ ਜ਼ੀ ਟੀਵੀ ਦੇ ਸਾਬਕਾ ਐਂਕਰ ਰੋਹਿਤ ਰੰਜਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਯੂਪੀ ਪੁਲਿਸ ਤੇ ਛੱਤੀਗੜ੍ਹ ਪੁਲਿਸ ’ਚ ਗ੍ਰਿਫ਼ਤਾਰੀ ਸਬੰਧੀ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ, ਕਿਉਂਕਿ ਛੱਤੀਗੜ੍ਹ ਦੀ ਪੁਲਿਸ ਐਂਕਰ ਨੂੰ ਹਿਰਾਸਤ ’ਚ ਲੈਣ ਲਈ ਪਹੁੰਚ ਗਈ।


ਚੈਨਲ 'ਤੇ ਕੇਰਲ ਦੇ ਵਾਇਨਾਡ ਵਿੱਚ ਰਾਹੁਲ ਗਾਂਧੀ ਦੇ ਦਫਤਰ ਦੀ ਭੰਨਤੋੜ ਬਾਰੇ ਕਾਂਗਰਸ ਨੇਤਾ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਕਾਂਗਰਸ ਨੇ ਰਾਹੁਲ ਗਾਂਧੀ ਦੇ ਵੀਡੀਓ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ।


ਜ਼ੀ ਟੀਵੀ ਨੇ ਬਾਅਦ ਵਿੱਚ ਗਲਤੀ ਲਈ ਮੁਆਫੀ ਮੰਗੀ ਤੇ ਆਪਣੇ ਦੋ ਐਂਕਰਾਂ ਦੀ ਸੇਵਾ ਖ਼ਤਮ ਕਰ ਦਿੱਤੀ। ਕਾਂਗਰਸ ਨੇ ਹਾਲਾਂਕਿ ਇਸ ਮਾਮਲੇ 'ਚ ਸੱਤ ਸੂਬਿਆਂ 'ਚ ਸ਼ਿਕਾਇਤ ਦਰਜ਼ ਕਰਵਾਈ ਹੈ। ਸਾਬਕਾ ਮੰਤਰੀ ਰਾਜਵਰਧਨ ਰਾਠੌਰ 'ਤੇ ਵੀ ਟਵਿੱਟਰ 'ਤੇ "ਫਰਜ਼ੀ ਵੀਡੀਓ ਸ਼ੇਅਰ ਕਰਨ" ਲਈ ਬਿਲਾਸਪੁਰ ਵਿੱਚ ਮਾਮਲਾ ਦਰਜ਼ ਕੀਤਾ ਗਿਆ ਹੈ।