ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਆਈ ਟੀ ਸੈਕਟਰੀ ਅਜੈ ਸਾਹਨੀ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਸਖਤ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਟਵਿੱਟਰ ਰਾਹੀਂ ਭਾਰਤ ਦੇ ਨਕਸ਼ੇ ਦੀ ਗਲਤ ਜਾਣਕਾਰੀ ਦੇਣ ‘ਤੇ ਭਾਰਤ ਸਰਕਾਰ ਦਾ ਇਤਰਾਜ਼ ਦਰਜ ਕੀਤਾ ਹੈ।


18 ਅਕਤੂਬਰ ਨੂੰ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਲੇਹ ਦੀ ਜਿਓ-ਟੈਗ ਲੋਕੇਸ਼ਨ ਨੂੰ ਜੰਮੂ ਕਸ਼ਮੀਰ-ਚੀਨ 'ਚ ਦਿਖਾਇਆ ਗਿਆ ਸੀ। ਆਈ ਟੀ ਸੈਕਟਰੀ ਨੇ ਟਵਿੱਟਰ ਨੂੰ ਸਪੱਸ਼ਟ ਕੀਤਾ ਹੈ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ ਅਤੇ ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ ਹਨ ਜੋ ਕਿ ਭਾਰਤ ਦੇ ਸੰਵਿਧਾਨ ਦੁਆਰਾ ਨਿਯੰਤਰਿਤ ਹਨ।

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 57 DSP's ਦਾ ਹੋਇਆ ਟਰਾਂਸਫਰ

ਸੱਕਤਰ ਅਜੈ ਸਾਹਨੀ ਨੇ ਟਵਿੱਟਰ ਨੂੰ ਅਸਪਸ਼ਟ ਸ਼ਬਦਾਂ 'ਚ ਇਹ ਵੀ ਕਿਹਾ ਹੈ ਕਿ ਟਵਿੱਟਰ ਨੂੰ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਟਵਿੱਟਰ ਵਲੋਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਅਪਮਾਨ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਦੀ ਵੀ ਉਲੰਘਣਾ ਹੋਵੇਗੀ।

ਸੁਖਬੀਰ ਬਾਦਲ ਨੇ ਕਰ ਦਿੱਤਾ ਐਲਾਨ, ਅਕਾਲੀ ਦਲ ਆਉਂਦੀਆਂ ਹੀ ਪੂਰਾ ਪੰਜਾਬ ਬਣੂ ਇੱਕ ਮੰਡੀ

ਟਵਿੱਟਰ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਆਈ ਟੀ ਸੈਕਟਰੀ ਨੇ ਲਿਖਿਆ ਹੈ ਕਿ ਅਜਿਹੀਆਂ ਕਾਰਵਾਈਆਂ ਨਾ ਸਿਰਫ ਟਵਿੱਟਰ ਦੀ ਭਰੋਸੇਯੋਗਤਾ ਨੂੰ ਘਟਾਉਂਦੀਆਂ ਹਨ ਬਲਕਿ ਟਵਿੱਟਰ ਦੀ ਨਿਰਪੱਖਤਾ ‘ਤੇ ਵੀ ਸਵਾਲ ਖੜ੍ਹਾ ਕਰਦੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ