ਜੰਮੂ ਕਸ਼ਮੀਰ: ਅਨੰਤਨਾਗ ਜ਼ਿਲ੍ਹੇ ਵਿਚ ਪੁਲਿਸ ਨੇ ਐਨਕਾਉਂਟ 'ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮੁੱਠਭੇੜ ਬਾਰੇ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਬਿਜਬੇਹਰਾ ਦੇ ਸੰਗਮ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਇੱਕ ਮੁੱਠਭੇੜ ਹੋਈ। ਪੁਲਿਸ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸੁਰੱਖਿਆ ਬਲਾਂ ਨੇ ਲਸ਼ਕਰ--ਤੋਇਬਾ ਦੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ।

ਕਸ਼ਮੀਰ ਪੁਲਿਸ ਨੂੰ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਦੇ ਬਿਜਬੇਹਰਾ ਖੇਤਰ ਵਿੱਚ ਲਸ਼ਕਰ--ਤੋਇਬਾ ਕਮਾਂਡਰ ਫੁਰਕਾਨ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਕਾਰਵਾਈ ਵਿੱਚ ਪੁਲਿਸ, ਸੀਆਰਪੀਐਫ ਅਤੇ ਸੈਨਾ ਦੇ ਜਵਾਨ ਸਾਂਝੇ ਤੌਰ 'ਤੇ ਸ਼ਾਮਲ ਹੋਏ।

ਸੁਰੱਖਿਆ ਬਲਾਂ ਨੇ ਸ਼ੁੱਕਰਵਾਰ-ਸ਼ਨੀਵਾਰ ਦੀ ਵਿਚਕਾਰਲੀ ਰਾਤ ਤੱਕ ਚੱਲੀ ਇਸ ਕਾਰਵਾਈ 'ਚ ਫੁਰਕਾਨ ਨੂੰ ਮਾਰ ਦਿੱਤਾ। ਫੁਰਕਾਨ ਦੇ ਨਾਲ ਲਸ਼ਕਰ ਦਾ ਇੱਕ ਹੋਰ ਅੱਤਵਾਦੀ ਮਾਰਿਆ ਗਿਆ। ਮੌਕੇ ਤੋਂ ਵੱਡੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਗਏ ਹਨ।

ਕਸ਼ਮੀਰ ਦੇ ਆਈਜੀਪੀ ਨੇ ਕਿਹਾ ਕਿ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਕੀਤੀ ਗਈ ਸੀ। ਲਸ਼ਕਰ--ਤੋਇਬਾ ਦਾ ਕਮਾਂਡਰ ਫੁਰਕਾਨ ਅਤੇ ਉਸ ਦਾ ਸਾਥੀ ਦੇਰ ਰਾਤ ਦੇ ਇੱਕ ਅਭਿਆਨ ਵਿੱਚ ਮਾਰੇ ਗਏ।ਇਸ ਮੁਕਾਬਲੇ ਵਿਚ ਜਵਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।