ਘਟਨਾ ਬਾਰੇ ਇਰਾਨੀ ਮੀਡੀਆ ਨੇ ਕਿਹਾ ਕਿ ਜਹਾਜ਼ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋਇਆ। ਇਰਾਨੀ ਮੀਡੀਆ ਨੇ ਦੱਸਿਆ ਕਿ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਉਹ ਤੁਰੰਤ ਕਰੈਸ਼ ਹੋ ਗਿਆ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਘਟਨਾ ਦੇ ਸਮੇਂ ਉਡਾਣ ਲਗਭਗ 7900 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ। ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5: 15 ਵਜੇ ਉਡਾਣ ਭਰਨਾ ਸੀ। ਹਾਲਾਂਕਿ, ਇਸ ਨੂੰ 6: 12 ਵਜੇ ਹਰੀ ਝੰਡੀ ਦਿੱਤੀ ਗਈ। ਉਡਾਣ ਲੈਣ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਵੱਲੋਂ ਏਟੀਆਈਐਸ ਨੂੰ ਡਾਟਾ ਮਿਲਣਾ ਬੰਦ ਹੋ ਗਿਆ।
ਏਅਰ ਲਾਈਨ ਨੇ ਅਜੇ ਆਪਣੀ ਤਰਫੋਂ ਜਹਾਜ਼ ਹਾਦਸੇ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਜਹਾਜ਼ ਦੋ ਇੰਜਣਾਂ ਨਾਲ ਲੈਸ ਸੀ। ਦੁਨੀਆ ਭਰ ਦੀਆਂ ਸੈਂਕੜੇ ਏਅਰਲਾਇੰਸ ਇਸ ਮਾਡਲ ਦੇ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ।
ਦੱਸ ਦਈਏ ਕਿ ਇਸ ਸਮੇਂ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਦੀ ਸਥਿਤੀ ਹੈ। ਅੱਜ ਸਵੇਰੇ ਤੜਕੇ ਹੀ ਇਰਾਨ ਨੇ ਇਰਾਕ ਵਿੱਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਨੇ ਡਰੋਨ ਹਥਿਆਰ ਨਾਲ ਇਰਾਨੀ ਜਨਰਲ ਕਾਸੀਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ।