ਨਿਊਯਾਰਕ: ਅਮਰੀਕਾ ‘ਚ ਬੇਰੁਜ਼ਗਾਰੀ ਵੀ ਕੋਰੋਨਾਵਾਇਰਸ ਦੇ ਵਧਦੇ ਗ੍ਰਾਫ ਵਿਚਾਲੇ ਰਿਕਾਰਡ ਪੱਧਰ 'ਤੇ ਪਹੁੰਚ ਗਈ। ਅਮਰੀਕੀ ਕਿਰਤ ਮੰਤਰਾਲੇ ਦੇ ਵੀਰਵਾਰ ਦੇ ਅੰਕੜਿਆਂ ਮੁਤਾਬਕ 28 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿੱਚ 66 ਲੱਖ ਤੋਂ ਵੱਧ ਕਾਮਿਆਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ। ਇਹ ਯੂਐਸ ਦੇ ਇਤਿਹਾਸ ‘ਚ ਪਹਿਲੇ ਹਫਤੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਪਿਛਲੇ ਹਫ਼ਤੇ 33 ਲੱਖ ਕਾਮਿਆਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਸੀ। ਇਹ ਉਸ ਹਫ਼ਤੇ ਦਾ ਨਵਾਂ ਰਿਕਾਰਡ ਵੀ ਸੀ।
ਨਵੇਂ ਬੇਰੁਜ਼ਗਾਰਾਂ ਦੀ ਅਸਲ ਗਿਣਤੀ ਦਾ ਅਨੁਮਾਨ ਵਧੇਰੇ:
ਅਮਰੀਕਾ ‘ਚ ਬੇਰੁਜ਼ਗਾਰਾਂ ਦੀ ਅਸਲ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਇੱਕ ਰਿਪੋਰਟ ਮੁਤਾਬਕ, ਬਹੁਤ ਸਾਰੇ ਲੋਕਾਂ ਨੇ ਟੈਲੀਫੋਨ ਲਾਈਨਾਂ ਵਿੱਚ ਰੁੱਝੇ ਹੋਣ ਜਾਂ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਕੀਤੀ ਹੈ। ਬੈਂਕ ਆਫ਼ ਅਮਰੀਕਾ ਮੈਰਿਲ ਲਿੰਚ ਦੇ ਮੁੱਖ ਅਰਥ ਸ਼ਾਸਤਰੀ ਮਿਸ਼ੇਲ ਮੇਅਰ ਦੀ ਕਹਿਣਾ ਹੈ, "ਮੰਦੀ ‘ਚ ਇੱਕ ਮਹੀਨੇ ਤੇ ਤਿਮਾਹੀ ‘ਚ ਵਾਪਰਨ ਵਾਲੀਆਂ ਚੀਜ਼ਾਂ ਹੁਣ ਕੁਝ ਹਫਤਿਆਂ ‘ਚ ਹੋ ਰਹੀਆਂ ਹਨ।"
ਅਮਰੀਕਾ ‘ਚ ਕੰਪਨੀਆਂ ਲਗਾਤਾਰ ਕਰਮਚਾਰੀਆਂ ਦੀ ਛੁੱਟੀ ਕਰ ਰਹੀਆਂ ਹਨ:
ਅਮਰੀਕੀ ਕੰਪਨੀਆਂ ਲਗਾਤਾਰ ਕਰਮਚਾਰੀਆਂ ਨੂੰ ਕੋਰੋਨਾਵਾਇਰਸ ਕਰਕੇ ਕੱਢ ਰਹੀਆਂ ਹਨ। ਆਉਣ ਵਾਲੇ ਸਾਲਾਂ ਵਿੱਚ, ਹੋਰ ਕਾਮਿਆਂ ਨੂੰ ਸਰਕਾਰੀ ਸਹਾਇਤਾ ‘ਤੇ ਨਿਰਭਰ ਕਰਨਾ ਪੈ ਸਕਦਾ ਹੈ। ਮਾਰਚ ਦੇ ਰੁਜ਼ਗਾਰ ਦਾ ਅੰਕੜਾ ਸ਼ੁੱਕਰਵਾਰ ਨੂੰ ਆਉਣ ਵਾਲਾ ਹੈ। ਇਹ ਬਹੁਤ ਮਾੜਾ ਹੋਣ ਦਾ ਵੀ ਖਦਸ਼ਾ ਹੈ। ਪੁਨਰ-ਅਨੁਮਾਨ ਮੁਤਾਬਕ ਮਾਰਚ ‘ਚ ਅਮਰੀਕਾ ਵਿੱਚ 100,000 ਨੌਕਰੀਆਂ ਗੁਆਉਣ ਦਾ ਅੰਕੜਾ ਆ ਸਕਦਾ ਹੈ। ਇਸ ਕਰਕੇ ਬੇਰੁਜ਼ਗਾਰੀ ਦੀ ਦਰ ਇਤਿਹਾਸਕ ਹੇਠਲੇ 3.5 ਪ੍ਰਤੀਸ਼ਤ ਤੋਂ 3.8 ਪ੍ਰਤੀਸ਼ਤ ਤੱਕ ਵਧ ਸਕਦੀ ਹੈ।
ਡਿਜ਼ਨੀ ਨੇ ਆਪਣੇ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ:
ਦੁਨੀਆ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ, ਡਿਜ਼ਨੀ ਨੇ ਵੀ ਆਪਣੇ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਕੁਝ ਦਿਨਾਂ ਦੀ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਪ੍ਰਕਿਰਿਆ ਨੂੰ 19 ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੀ ਹੈ। ਇਹ ਅਜਿਹੇ ਕਰਮਚਾਰੀਆਂ ਨੂੰ ਸਰਕਾਰ ਦੇ ਰਾਹਤ ਪੈਕੇਜ ਦਾ ਹਿੱਸਾ ਬਣਾ ਦੇਵੇਗਾ। ਡਿਜ਼ਨੀ ਦੇ ਦੁਨੀਆ ਭਰ ਵਿੱਚ 2.27 ਕਰਮਚਾਰੀ ਹਨ।
ਕੋਰੋਨਾ ਨੇ ਦੋ ਹਫਤਿਆਂ 'ਚ ਇੱਕ ਕਰੋੜ ਅਮਰੀਕੀਆਂ ਨੂੰ ਕੀਤਾ ਬੇਰੁਜ਼ਗਾਰ
ਏਬੀਪੀ ਸਾਂਝਾ
Updated at:
03 Apr 2020 02:27 PM (IST)
ਇਸ ਤਰ੍ਹਾਂ ਅਮਰੀਕਾ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦੋ ਹਫ਼ਤਿਆਂ ‘ਚ ਇੱਕ ਕਰੋੜ ਤੱਕ ਪਹੁੰਚ ਗਈ ਹੈ। ਅਮਰੀਕਾ ਵਿੱਚ 1982 ਵਿੱਚ ਸਭ ਤੋਂ ਵੱਧ 6.95 ਹਜ਼ਾਰ ਲੋਕਾਂ ਨੇ ਹਫਤੇ 'ਚ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਸੀ।
- - - - - - - - - Advertisement - - - - - - - - -