ਇਹ ਅੰਕੜਾ ਹੁਣ 3170 ਸੰਕਰਮਿਤ ਤੇ 72 ਮੌਤਾਂ ਹੈ। ਇੱਕ ਮੌਤ ਇਕ ਬਾਹਰਲੇ ਵਿਅਕਤੀ ਦੀ ਹੈ।
'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ
ਪਵਨਪ੍ਰੀਤ ਕੌਰ | 14 Jun 2020 10:48 AM (IST)
ਅਨਲੌਕ-1 ਵਿੱਚ ਕੋਰੋਨਾ ਕਾਬੂ ਤੋਂ ਬਾਹਰ ਹੋ ਗਿਆ ਹੈ। ਪਿਛਲੇ 13 ਦਿਨਾਂ ਵਿੱਚ 26 ਮੌਤਾਂ ਤੇ 826 ਵਿਅਕਤੀ ਸੰਕਰਮਿਤ ਹੋਏ ਹਨ। ਸ਼ਨੀਵਾਰ ਨੂੰ ਪਹਿਲੀ ਵਾਰ ਇੱਕ ਦਿਨ ‘ਚ 6 ਮੌਤਾਂ ਹੋਈਆਂ ਤੇ 88 ਨਵੇਂ ਮਾਮਲੇ ਸਾਹਮਣੇ ਆਏ।
ਸੰਕੇਤਕ ਤਸਵੀਰ
ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਲੌਕਡਾਊਨ ਕੀਤਾ ਪਰ ਸਰਕਾਰ ਵੱਲੋਂ ਹੀ ਕੀਤੇ ਅਨਲੌਕ-1 ਨੇ ਸੁਰੱਖਿਆ ਵਜੋਂ ਚੁੱਕੇ ਇਸ ਕਦਮ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਅਨਲੌਕ-1 ਵਿੱਚ ਕੋਰੋਨਾ ਕਾਬੂ ਤੋਂ ਬਾਹਰ ਹੋ ਗਿਆ ਹੈ। ਪਿਛਲੇ 13 ਦਿਨਾਂ ਵਿੱਚ 26 ਮੌਤਾਂ ਤੇ 826 ਵਿਅਕਤੀ ਸੰਕਰਮਿਤ ਹੋਏ ਹਨ। ਸ਼ਨੀਵਾਰ ਨੂੰ ਪਹਿਲੀ ਵਾਰ ਇੱਕ ਦਿਨ ‘ਚ 6 ਮੌਤਾਂ ਹੋਈਆਂ ਤੇ 88 ਨਵੇਂ ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਵਿੱਚ ਪੰਜ ਦੀ ਕੋਰੋਨਾ ਨਾਲ ਮੌਤ ਹੋ ਗਈ। ਤਰਨ ਤਾਰਨ ਵਿੱਚ ਡਾਕਟਰ, ਪਠਾਨਕੋਟ ਵਿੱਚ ਐਸਐਚਓ ਦੀ ਪਤਨੀ ਤੇ ਪਟਿਆਲਾ ਵਿੱਚ ਨਰਸ ਸੰਕਰਮਿਤ ਪਾਈ ਗਈ। ਵੱਧ ਤੋਂ ਵੱਧ ਕੇਸ ਲੁਧਿਆਣਾ ਤੋਂ ਆਏ ਤੇ 19 ਅੰਮ੍ਰਿਤਸਰ ਤੋਂ ਆਏ। ਭਿੱਖੀਵਿੰਡ ਵਿੱਚ ਡਾਕਟਰ ਸਕਾਰਾਤਮਕ ਆਉਣ ਤੋਂ ਬਾਅਦ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕੋਰੋਨਾ ਨਾਲ ਨਜਿੱਠਣ ਲਈ ਫਰੰਟ ਲਾਈਨ 'ਤੇ ਤਾਇਨਾਤ 7165 ਪੁਲਿਸ ਮੁਲਾਜ਼ਮਾਂ ‘ਚੋਂ 17 ਕੋਰੋਨਾ ਸੰਕਰਮਿਤ ਪਾਏ ਗਏ। ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਵੱਡੀ ਖ਼ਬਰ, ਜਾਣੋ ਕੇਂਦਰ ਸਰਕਾਰ ਦਾ ਕੀ ਪਲੈਨ? ਕਿੱਥੋਂ ਕਿੰਨੇ ਕੇਸ ਆਏ: ਲੁਧਿਆਣਾ-27, ਅੰਮ੍ਰਿਤਸਰ-19, ਮੁਹਾਲੀ-11, ਜਲੰਧਰ, ਪਠਾਨਕੋਟ ਤੇ ਸੰਗਰੂਰ 4-4, ਪਟਿਆਲਾ-7, ਬਰਨਾਲਾ-2, ਰੋਪੜ-3, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ, ਤਰਨ ਤਾਰਨ, ਫਤਿਹਗੜ, ਬਠਿੰਡਾ, ਮੁਕਤਸਰ ‘ਚ 1-1 ਹਨ। World Blood Donor Day: ਜੇ ਸਿਰਫ 1 ਪ੍ਰਤੀਸ਼ਤ ਭਾਰਤੀ ਕਰਨ ਖੂਨਦਾਨ ਤਾਂ ਬਚ ਸਕਦੀਆਂ 30 ਲੱਖ ਜਾਨਾਂ ਤਰਨ ਤਾਰਨ ਵਿੱਚ 55 ਸਾਲਾ ਏਐਸਆਈ ਸੁਖਦਿਆਲ ਸਿੰਘ ਦੀ ਮੌਤ ਹੋ ਗਈ। ਉਹ ਤਰਨ ਤਾਰਨ ਦੇ ਐਸਐਸਪੀ ਦਫਤਰ ਵਿਖੇ ਸਪੈਸ਼ਲ ਬ੍ਰਾਂਚ ਵਿੱਚ ਤਾਇਨਾਤ ਸੀ। ਉਸ ਦੀ ਰਿਪੋਰਟ ਸ਼ਨੀਵਾਰ ਸਵੇਰੇ ਸਕਾਰਾਤਮਕ ਆਈ ਪਰ ਇਹ ਰਿਪੋਰਟ ਸ਼ਾਮ ਨੂੰ ਨਕਾਰਾਤਮਕ ਆਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ