ਯੂਪੀ ਤੇ ਹਰਿਆਣਾ ਪੁਲਿਸ ਸਖਤੀ 'ਤੇ ਉਤਾਰੂ, ਗਾਜ਼ੀਪੁਰ ਬਾਰਡਰ ਖਾਲੀ ਕਰਨ ਦਾ ਅਲਟੀਮੇਟਮ
ਏਬੀਪੀ ਸਾਂਝਾ | 28 Jan 2021 05:40 PM (IST)
ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਦੀ ਘਟਨਾ ਦੀ ਆੜ ਵਿੱਚ ਯੂਪੀ ਤੇ ਹਰਿਆਣਾ ਪੁਲਿਸ ਨੇ ਸਖਤੀ ਵਿੱਢ ਦਿੱਤੀ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਜਿੱਥੇ ਗਾਜ਼ੀਪੁਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਣ ਲਈ ਕਿਹਾ ਹੈ, ਉੱਥੇ ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਤੇ ਐਸਐਮਐਸ ਉੱਤੇ ਲੱਗੀ ਰੋਕ ਵਧਾ ਦਿੱਤੀ ਗਈ ਹੈ।
ਗਾਜ਼ੀਪੁਰ: ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਦੀ ਘਟਨਾ ਦੀ ਆੜ ਵਿੱਚ ਯੂਪੀ ਤੇ ਹਰਿਆਣਾ ਪੁਲਿਸ ਨੇ ਸਖਤੀ ਵਿੱਢ ਦਿੱਤੀ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਜਿੱਥੇ ਗਾਜ਼ੀਪੁਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਣ ਲਈ ਕਿਹਾ ਹੈ, ਉੱਥੇ ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਤੇ ਐਸਐਮਐਸ ਉੱਤੇ ਲੱਗੀ ਰੋਕ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਪੁਲਿਸ ਨੇ ਗਾਜ਼ੀਪੁਰ ’ਚ ਬੈਠੇ ਅੰਦੋਲਨਕਾਰੀ ਕਿਸਾਨਾਂ ਨੂੰ ਉੱਥੋਂ ਹਟਣ ਲਈ ਆਖ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੱਜ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਹੈ। ਨੌਇਡਾ-ਦਿੱਲੀ ਦੇ ਜੋੜਨ ਵਾਲੇ ਚਿੱਲੀ ਬਾਰਡਰ ਦੇ ਅੰਦੋਲਨਕਾਰੀ ਕਿਸਾਨ ਪਹਿਲਾਂ ਹੀ ਧਰਨਾ ਖ਼ਤਮ ਕਰਕੇ ਉੱਥੋਂ ਉੱਠ ਗਏ ਹਨ। ਸਿੰਘੂ ਬਾਰਡਰ 'ਤੇ ਪੁਲਿਸ ਕਰ ਰਹੀ ਬੈਰੀਕੇਡਿੰਗ, ਇੰਟਰਨੈੱਟ ਦੇ ਨਾਲ ਕਾਲ ਸਰਵਿਸ ਵੀ ਬੰਦ, ਨਿਹੰਗ ਸਿੰਘਾਂ ਵੱਲੋਂ ਵਿਰੋਧ ਖੱਟਰ ਸਰਕਾਰ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਹਰਿਆਣਾ ਦੇ ਤਿੰਨ ਜ਼ਿਲ੍ਹੇ ਸੋਨੀਪਤ, ਪਲਵਲ ਤੇ ਝੱਜਰ ਵਿੱਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਉੱਤੇ ਰੋਕ 28 ਜਨਵਰੀ ਦੀ ਸ਼ਾਮ 6 ਵਜੇ ਤੱਕ ਵਧਾ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਰਾਜਾਂ ਵਿੱਚ ਬੀਜੇਪੀ ਸਰਕਾਰਾਂ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਵੀ ਸਖਤੀ ਕਰਨ ਲੱਗੀ ਹੈ। ਪੁਲਿਸ ਹੁਣ ਬੈਰੀਕੇਡਿੰਗ ਹੋਰ ਸਖਤ ਕਰ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ