ਵਾਸ਼ਿੰਗਟਨ: ਕੋਰੋਨਾਵਾਇਰਸ (Coronavirus) ਦੇ ਪ੍ਰਕੋਪ ‘ਚ ਅਮਰੀਕਾ ਨੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ (H1B visa holder) ਅਤੇ ਗਰੀਨ ਕਾਰਡ ਬਿਨੈਕਾਰਾਂ (green card applicants) ਨੂੰ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨਾਂ ਦੀ ਮਿਆਦ ਦਿੱਤੀ ਹੈ, ਜੋ ਹੁਣ ਤੱਕ ਕੋਰੋਨਾ ਕਾਰਨ ਦਸਤਾਵੇਜ਼ ਜਮ੍ਹਾ ਕਰਨ ਵਿੱਚ ਅਸਫਲ ਰਹੇ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (US Citizenship and Immigration Services, USCIS) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਨੈਕਾਰਾਂ ਨੂੰ 60 ਦਿਨਾਂ ਦੀ ਗ੍ਰੇਸ ਪੀਰੀਅਡ ਦਿੱਤਾ ਜਾਵੇਗਾ।
ਯੂਐਸਸੀਆਈਐਸ ਮੁਤਾਬਕ, ਛੂਟ ਵਿੱਚ ਸ਼ਾਮਲ ਹੋਏ ਲੋਕ ਆਪਣੇ ਦਸਤਾਵੇਜ਼ ਜਮ੍ਹਾ ਕਰ ਸਕਣਗੇ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਕਿਹਾ ਕਿ ਜੇਕਰ ਨੋਟਿਸ ਦਾ ਜਵਾਬ ਦੇਣ ਲਈ ਪਹਿਲਾਂ ਤੋਂ ਨਿਰਧਾਰਤ ਮਿਤੀ ਤੋਂ ਬਾਅਦ ਵੀ 60 ਦਿਨਾਂ ਦੇ ਅੰਦਰ ਜਵਾਬ ਮਿਲ ਜਾਂਦਾ ਹੈ ਤਾਂ ਇਸ ‘ਤੇ ਵਿਚਾਰ ਕੀਤਾ ਜਾਵੇਗਾ।
ਯੂਐਸਸੀਆਈਐਸ ਦਾ ਕਹਿਣਾ ਹੈ ਕਿ ਇਸਦੀ ਕਾਰਜ-ਸ਼ਕਤੀ ਬਹੁਤ ਸਾਰੇ ਉਪਾਅ ਕਰ ਰਹੀ ਹੈ ਜੋ ਇਮੀਗ੍ਰੇਸ਼ਨ ਲਾਭਾਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਂਦੀ ਹੈ। ਅਮਰੀਕਾ ‘ਚ ਕੋਰੋਨਾ ਤੋਂ ਕਾਰੋਬਾਰ ਪ੍ਰਭਾਵਤ ਹੋਏ ਹਨ, ਜੋ ਕਿ ਐਚ-1 ਬੀ ਵੀਜ਼ਾ ਧਾਰਕਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।
ਦੱਸ ਦੇਈਏ ਕਿ ਯੂਐਸਸੀਆਈਐਸ ਹਰ ਸਾਲ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਨੂੰ 65 ਹਜ਼ਾਰ ਵਰਕ ਵੀਜ਼ਾ ਜਾਰੀ ਕਰਦਾ ਹੈ। ਇੰਨਾ ਹੀ ਨਹੀਂ, ਅਮਰੀਕੀ ਅਦਾਰਿਆਂ ਤੋਂ ਵਧੇਰੇ 5 ਡਿਗਰੀ ਪ੍ਰਾਪਤ ਕਰਨ ਵਾਲੇ ਹੁਨਰਮੰਦ ਪ੍ਰਵਾਸੀਆਂ ਨੂੰ ਵੀ ਵਾਧੂ 20 ਹਜ਼ਾਰ ਐਚ-1ਬੀ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ।
ਨਿਯਮਾਂ ਮੁਤਾਬਕ, ਜੇ ਅਮਰੀਕਾ ‘ਚ ਕਿਸੇ ਐਚ-1ਬੀ ਵੀਜ਼ਾ ਧਾਰਕ ਕੰਪਨੀ ਨੇ ਉਸ ਨਾਲ ਕੀਤਾ ਕੌਨਟ੍ਰੇਕਟ ਖ਼ਤਮ ਕਰ ਦਿੱਤਾ ਹੈ, ਤਾਂ ਧਾਰਕ ਨੂੰ ਵੀਜ਼ਾ ਬਰਕਰਾਰ ਰੱਖਣ ਲਈ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਲੱਭਣੀ ਪਏਗੀ। ਅਜਿਹੀ ਸਥਿਤੀ ਵਿੱਚ ਅਮਰੀਕੀ ਆਰਥਿਕਤਾ ‘ਤੇ ਸੰਕਟ ਹੈ, ਟਰੰਪ ਪ੍ਰਸ਼ਾਸਨ ਦਾ ਇਹ ਪਹਿਲ ਪ੍ਰਵਾਸੀਆਂ, ਖ਼ਾਸਕਰ ਭਾਰਤੀਆਂ ਲਈ ਬਹੁਤ ਮਦਦਗਾਰ ਸਿੱਧ ਹੋਵੇਗੀ।
ਅਮਰੀਕਾ ‘ਚ ਭਾਰਤੀਆਂ ਲਈ ਵੱਡੀ ਰਾਹਤ, ਐਚ-1ਬੀ ਵੀਜ਼ਾ ਸਬੰਧੀ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨਾਂ ਦਾ ਵਾਧਾ
ਏਬੀਪੀ ਸਾਂਝਾ
Updated at:
02 May 2020 08:30 PM (IST)
ਕੋਰੋਨਾਵਾਇਰਸ ਦੇ ਪ੍ਰਕੋਪ ‘ਚ ਅਮਰੀਕਾ ਨੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ ਅਤੇ ਗਰੀਨ ਕਾਰਡ ਬਿਨੈਕਾਰਾਂ ਨੂੰ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨਾਂ ਦੀ ਮਿਆਦ ਦਿੱਤੀ।
- - - - - - - - - Advertisement - - - - - - - - -