ਵਾਸ਼ਿੰਗਟਨ: ਅਮਰੀਕਾ ਨੂੰ ਪਾਕਿਸਤਾਨ ਤੋਂ ਵੱਡਾ ਖ਼ਤਰਾ ਜਾਪਣ ਲੱਗਾ ਹੈ। ਅਮਰੀਕੀ ਜਹਾਜ਼ ਕੰਟੋਰਲ (ਐਫਏਏ) ਨੇ ਅਮਰੀਕਾ ਦੀ ਏਅਰਲਾਈਨਾਂ ਤੇ ਉਸ ਦੇ ਪਾਈਲਟਾਂ ਨੂੰ ਪਾਕਿਸਤਾਨੀ ਏਅਰਸਪੇਸ 'ਚ ਉਡਾਣ ਨਾ ਭਰਨ ਦੀ ਚੇਤਾਵਨੀ ਦਿੱਤੀ ਹੈ। ਆਪਣੀ ਚੇਤਾਵਨੀ 'ਚ ਐਫਏਏ ਨੇ ਕਿਹਾ ਕਿ 'ਚਰਮਪੰਥੀ ਜਾਂ ਅੱਤਵਾਦੀ ਗਤੀਵਿਧੀਆਂ' ਕਰਕੇ ਪਾਕਿਸਤਾਨੀ ਏਅਰ ਸਪੇਸ 'ਚ ਜਹਾਜ਼ ਉਡਾਉਣਾ ਖ਼ਤਰਨਾਕ ਕੰਮ ਹੈ।


ਅਮਰੀਕਾ ਦੇ ਫੈਡਰੇਸ਼ਨ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ 30 ਨਵੰਬਰ, 2019 ਨੂੰ ਜਹਾਜ਼ ਕਰਮੀਆਂ ਨੂੰ ਭੇਜੇ ਨੋਟਿਸ 'ਚ ਕਿਹਾ ਹੈ, "ਉਡਾਣ ਦੌਰਾਨ ਸਾਵਧਾਨੀ ਵਰਤੋ। ਚਰਮਪੰਥੀ-ਅੱਤਵਾਦੀ ਗਤੀਵਿਧੀਆ ਕਰਕੇ ਪਾਕਿਤਾਨ ਤੇ ਉਸ ਦੇ ਅਸਮਾਨ 'ਚ ਅਮਰੀਕਾ ਦੇ ਨਾਗਰਿਕ ਜਹਾਜ਼ਾਂ ਨੂੰ ਖ਼ਤਰਾ ਹੈ"

ਐਨਏਟੀਏਐਮ ਅਮਰੀਕਾ ਦੀਆਂ ਸਾਰੀਆਂ ਏਅਰਲਾਈਨਾਂ ਤੇ ਪਾਈਲਟਾਂ ਲਈ ਲਾਗੂ ਹੈ। ਅਮਰੀਕੀ ਏਜੰਸੀ ਨੇ ਆਪਣੇ ਐਨਏਟੀਏਐਮ 'ਚ ਕਿਹਾ ਹੈ ਕਿ ਪਾਕਿਸਤਾਨ 'ਚ ਹਵਾਈ ਅੱਡਿਆਂ ਤੇ ਜਹਾਜ਼ਾਂ, ਖਾਸ ਕਰਕੇ ਜ਼ਮੀਨ 'ਤੇ ਘੱਟ ਉਚਾਈ 'ਤੇ ਉਨ੍ਹਾਂ ਦੇ ਉਡਣ ਜਾਂ ਫੇਰ ਉਡਾਣ ਭਰਦੇ ਜਾਂ ਉੱਤਰਦੇ ਸਮੇਂ ਹਮਲੇ ਦਾ ਖ਼ਤਰਾ ਹੈ।