ਵਾਸ਼ਿੰਗਟਨ: ਅਮਰੀਕਾ ਅਤੇ ਇਰਾਨ 'ਚ ਜਾਰੀ ਤਣਾਅ 'ਚ ਹਾਲ ਹੀ 'ਚ ਕੀਤੀ ਅਮਰੀਕੀ ਸੈਨਿਕ ਕਾਰਵਾਈ ਨਾਲ ਦੋਵਾਂ ਮੁਲਕਾ 'ਚ ਸੈਨਿਕ ਟਕਰਾਅ ਦਾ ਖ਼ਤਰਾ ਵੱਧ ਗਿਆ ਹੈ। ਬੀਤੀ ਰਾਤ ਹੋਈ ਅਮਰੀਕੀ ਸਟ੍ਰਾਈਕ 'ਚ ਈਰਾਨੀ ਰਿਵਪਲਯੂਸ਼ਨਰੀ ਗਾਰਡ ਦੇ ਸੀਨੀਅਰ ਜਨਰਲ ਅਤੇ ਕੁਦਮ ਫੋਰਸ ਕਮਾਂਡਰ ਕਾਸਿਮ ਮੁਲੇਮਾਨੀ ਦੀ ਮੌਤ ਹੋ ਗਈ ਹੈ। ਨਾਲ ਹੀ ਇਰਾਕ 'ਚ ਇਰਾਨੀ ਸਮਰਥਿਤ ਪਾਪੂਲਰ ਮੋਬੀਲਾਇਜ਼ੇਸ਼ਨ ਫੋਰਸ ਦੇ ਕਮਾਂਡਰ ਅਬੂ ਮਹਿੰਦੀ ਅਲ-ਮੁਹਿੰਦੀ ਵੀ ਮਾਰਿਆ ਗਿਆ।
ਇਸ ਘਟਨਾ ਨੇ ਇਰਾਕ 'ਚ ਅਮਰੀਕਾ ਅਤੇ ਇਰਾਨ 'ਚ ਤਣਾਅ ਦਾ ਪਾਰਾ ਵਧਾ ਦਿੱਤਾ ਹੈ। ਇਸ ਤੋਂ ਕੁਝ ਦਿਨ ਪਹਿਲਾ ਬਗਦਾਦ 'ਚ ਅਮਰੀਕੀ ਦੂਤਾਵਾਸ 'ਤੇ ਹੋਏ ਹਮਲੇ ਤੋਂ ਬਾਅਦ ਪਲਟਵਾਰ ਦੀ ਕਾਰਵਾਈ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਸੈਨਿਕ ਕਾਰਵਾਈ ਦੀ ਤਸਦੀਕ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਵੱਲੋਂ ਜਾਰੀ ਵ੍ਹਾਈਟ ਹਾਊਸ ਬਿਆਨ 'ਚ ਕਿਹਾ ਗਿਆ ਕਿ ਜਨਰਲ ਸੁਲੇਮਾਨੀ ਇਰਾਕ ਅਤੇ ਪੂਰੇ ਖੇਤਰ 'ਚ ਅਮਰੀਕੀ ਡਿਪਲੋਮੈਟਸ ਅਤੇ ਸੈਨਿਕਾਂ 'ਤੇ ਹਮਲੇ ਦੀ ਪਲਾਨਿੰਗ ਬਣਾ ਰਿਹਾ ਸੀ। ਅਮਰੀਕਾ ਨੇ ਇਸ ਨੂੰ ਰੱਖਿਆਤਮਕ ਕਾਰਵਾਈ ਕਰਾਰ ਦਿੱਤਾ ਹੈ।
ਇਰਾਕ 'ਚ ਮੰਗਲਵਾਰ ਨੂੰ ਇਰਾਨ ਸਮਰਥਿਤ ਮੰਨੇ ਜਾਣ ਵਾਲੇ ਹਸ਼ੇਮ ਸ਼ਬੀ ਦੇ ਲੜਾਕਿਆਂ ਨੇ ਅਮਰੀਕੀ ਦੂਤਾਵਾਸ ਨੂੰ ਘੇਰ ਲਿਆ ਸੀ। ਇਹ ਘੇਰਾਓ ਹਸ਼ੇਦ ਖਿਲਾਫ 29 ਦਸੰਬਰ 2019 ਨੂੰ ਕਤਿੀ ਗਈ ਸੈਨਿਕ ਕਾਰਵਾਈ ਖਿਲਾਫ ਸੀ ਜਿਸ 'ਚ ਕਈ ਲੜਾਕੇ ਮਾਰੇ ਗਏ ਸੀ। ਹਮਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਪਲਟਵਾਰ ਦੀ ਧਮਕੀ ਦੇ ਨਾਲ ਨਵੇਂ ਸਾਲ ਦੀ ਵਧਾਈ ਦਿੱਤੀ ਸੀ।
ਅਮਰੀਕੀ ਸੈਨਿਕ ਕਾਰਵਾਈ 'ਚ ਇਰਾਨੀ ਜਨਰਲ ਦੀ ਮੌਤ, ਦੋਵਾਂ ਮੁਲਕਾਂ 'ਚ ਵਧਿਆ ਤਣਾਅ
ਏਬੀਪੀ ਸਾਂਝਾ
Updated at:
03 Jan 2020 11:13 AM (IST)
ਅਮਰੀਕਾ ਅਤੇ ਇਰਾਨ 'ਚ ਜਾਰੀ ਤਣਾਅ 'ਚ ਹਾਲ ਹੀ 'ਚ ਕੀਤੀ ਅਮਰੀਕੀ ਸੈਨਿਕ ਕਾਰਵਾਈ ਨਾਲ ਦੋਵਾਂ ਮੁਲਕਾ 'ਚ ਸੈਨਿਕ ਟਕਰਾਅ ਦਾ ਖ਼ਤਰਾ ਵੱਧ ਗਿਆ ਹੈ। ਬੀਤੀ ਰਾਤ ਹੋਈ ਅਮਰੀਕੀ ਸਟ੍ਰਾਈਕ 'ਚ ਈਰਾਨੀ ਰਿਵਪਲਯੂਸ਼ਨਰੀ ਗਾਰਡ ਦੇ ਸੀਨੀਅਰ ਜਨਰਲ ਅਤੇ ਕੁਦਮ ਫੋਰਸ ਕਮਾਂਡਰ ਕਾਸਿਮ ਮੁਲੇਮਾਨੀ ਦੀ ਮੌਤ ਹੋ ਗਈ ਹੈ।
- - - - - - - - - Advertisement - - - - - - - - -