ਚੰਡੀਗੜ੍ਹ: ਯੂਟੀ ਪ੍ਰਸ਼ਾਸਨ (UT administration) ਨੇ ਸ਼ਨੀਵਾਰ ਨੂੰ ਸ਼ਹਿਰ ‘ਚ 3 ਮਈ ਅੱਧੀ ਰਾਤ ਤੋਂ ਕਰਫਿਊ ਹਟਾਉਣ (Curfew in Chandigarh) ਦਾ ਫੈਸਲਾ ਕੀਤਾ ਹੈ, ਜਦੋਂ ਕਿ ਲੌਕਡਾਊਨ (Lockdown) ਦੀ ਮਿਆਦ ਦੋ ਹਫ਼ਤਿਆਂ ਯਾਨੀ 17 ਮਈ ਤੱਕ ਵਧਾਈ ਗਈ।

ਸ਼ਹਿਰ ਵਿਚਲੇ ਕੰਟੇਨਮੈਂਟ ਜ਼ੋਨ ਨੂੰ ਪ੍ਰਸ਼ਾਸਨ ਵਲੋਂ ਪਾਬੰਦੀਆਂ ਜਾਰੀ ਰਹਿਣਗੀਆਂ। ਪ੍ਰੋਟੋਕੋਲ ਦੇ ਅਨੁਸਾਰ ਕੰਟੇਨਮੈਂਟ ਖੇਤਰਾਂ ‘ਚ ਸਾਰੇ ਮਾਮਲਿਆਂ ਦੀ ਗਹਿਰਾਈ ਨਾਲ ਸਕਰੀਨਿੰਗ ਅਤੇ ਜਾਂਚ ਕੀਤੀ ਜਾਏਗੀ।

  • ਸੈਕਟਰਾਂ ਦੇ ਬਾਜ਼ਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹੇ ਰਹਿਣਗੇ।

  • ਪ੍ਰੋਟੋਕੋਲ ਦੇ ਅਨੁਸਾਰ ਵਾਹਨਾਂ ਨੂੰ ਬਿਨਾਂ ਕਿਸੇ ਪਾਸ ਦੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਵਰਤਣ ਦੀ ਇਜਾਜ਼ਤ ਦਿੱਤੀ ਜਾਏਗੀ।

  • ਦੁਕਾਨਾਂ ਖੋਲ੍ਹਣ ਅਤੇ ਵਾਹਨਾਂ ਦੀ ਵਰਤੋਂ ਦੋਵਾਂ ਸਬੰਧੀ ਓਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ। ਉਦਾਹਰਣ ਲਈ ਸੋਮਵਾਰ, 4 ਮਈ ਨੂੰ ਸਿਰਫ ਦੁਕਾਨਾਂ ਜਿਨ੍ਹਾਂ ਦੇ ਨੰਬਰਾਂ 2, 4, 6, ਆਦਿ ਤੇ ਇਸੇ ਤਰ੍ਹਾਂ ਰਜਿਸਟਰ ਵਾਹਨਾਂ ਦੇ  ਨੰਬਰ 2, 4, 6 ਨੂੰ ਢਿੱਲ ਹੋਵੇਗੀ।

  • ਕਰਿਆਨੇ, ਸਬਜ਼ੀਆਂ, ਦਵਾਈਆਂ ਆਦਿ ਦੀਆਂ ਜ਼ਰੂਰੀ ਦੁਕਾਨਾਂ ਸਾਰੇ ਦਿਨ ਖੁੱਲੀਆਂ ਰਹਿ ਸਕਦੀਆਂ ਹਨ।

  • ਰੈਸਟੋਰੈਂਟ / ਖਾਣ ਦੀਆਂ ਥਾਂਵਾਂ ਬੰਦ ਰਹਿਣਗੀਆਂ।

  • ਆਨਲਾਈਨ ਏਜੰਸੀਆਂ ਨੂੰ ਖਾਣੇ ਦੀ ਡਿਲੀਵਰੀ ਦੀ ਪ੍ਰਮਿਸ਼ਨ ਨਹੀਂ ਹੋਵੇਗੀ। ਅਪਨੀ ਮੰਡੀਆਂ ਬੰਦ ਰਹਿਣਗੀਆਂ।

  • ਸਰਕਾਰੀ ਬੱਸਾਂ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਵੰਡ ਜਾਰੀ ਰਹੇਗੀ।

  • ਵੱਡੇ ਸ਼ਾਪਿੰਗ ਮਾਲ ਅਤੇ ਕੰਪਲੈਕਸ ਜਿਵੇਂ ਕਿ ਸੈਕਟਰ-17 ਮਾਰਕੀਟ ਜਾਂ ਗੇੜੀ ਰੂਟ ਦੀਆਂ ਸੜਕਾਂ ਬੰਦ ਰਹਿਣਗੀਆਂ।


 

ਇਹ ਫ਼ੈਸਲੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਹੋਈ ਰੋਜ਼ਾਨਾ ਵਾਰ ਰੂਮ ਮੀਟਿੰਗ ਦੌਰਾਨ ਲਏ ਗਏ।