ਸੀਡੀਐਸ ਬਿਪਿਨ ਰਾਵਤ ਨੇ ਤਾਮਿਲਨਾਡੂ 'ਚ ਸੁਖੋਈ 30 ਐਮਕੇਆਈ ਦੇ ਪਹਿਲੇ ਸਕੁਐਡਰਨ ਦੀ ਤਾਇਨਾਤੀ ਲਈ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਸੈਨਾ ਦੇ ਤਿੰਨੇ ਅੰਗਾਂ ਦਾ ਕੰਮ ਉਭਰਨ ਵਾਲੀਆਂ ਕਿਸੇ ਵੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਹੋਵੇਗਾ ਤੇ ਅਸੀਂ ਇਸ ਲਈ ਤਿਆਰ ਹਾਂ।
ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੀ ਸੰਭਾਵਨਾ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਰਾਵਤ ਨੇ ਕਿਹਾ, "ਕਿਸੇ ਵੀ ਸਥਿਤੀ ਬਾਰੇ ਦੱਸਣਾ ਬਹੁਤ ਮੁਸ਼ਕਲ ਹੈ ਪਰ ਅਸੀਂ ਸਾਨੂੰ ਦਿੱਤੇ ਕਿਸੇ ਵੀ ਕੰਮ ਲਈ ਹਮੇਸ਼ਾਂ ਤਿਆਰ ਹਾਂ।" ਹਿੰਦ ਮਹਾਂਸਾਗਰ 'ਚ ਚੀਨ ਦੀ ਮੌਜੂਦਗੀ ਤੋਂ ਭਾਰਤ ਦੇ ਖ਼ਤਰੇ ਦੇ ਸਵਾਲ 'ਤੇ ਉਨ੍ਹਾਂ ਕਿਹਾ, “ਹਰ ਦੇਸ਼ ਆਪਣੀ ਸੁਰੱਖਿਆ ਨੂੰ ਰਣਨੀਤਕ ਨਜ਼ਰੀਏ ਤੋਂ ਵੇਖਦਾ ਹੈ। ਇੱਥੇ ਲੜਾਕੂ ਜਹਾਜ਼ਾਂ ਦਾ ਸਕੁਐਡਰਨ ਭਾਰਤੀ ਸਮਰੱਥਾਵਾਂ, ਖਾਸ ਕਰਕੇ ਹਿੰਦ ਮਹਾਂਸਾਗਰ ਦੇ ਖਿੱਤੇ 'ਚ, ਜਿੱਥੇ ਚੀਨ ਦੀ ਮੌਜੂਦਗੀ ਵੀ ਵਧ ਰਹੀ ਹੈ, ਨੂੰ ਵਾਧਾ ਦੇਵੇਗਾ।”
ਸੁਖੋਈ 30 ਐਮਕੇਆਈ ਦਾ ਪਹਿਲਾ ਸਕੁਐਡਰਨ ਏਅਰ ਫੋਰਸ ਸਟੇਸ਼ਨ 'ਤੇ ਭਾਰਤੀ ਹਵਾਈ ਸੈਨਾ ਦੁਆਰਾ ਸੇਵਾ 'ਚ ਸੀ। ਇਹ ਲੜਾਕੂ ਜਹਾਜ਼ਾਂ ਲਈ ਦੱਖਣੀ ਭਾਰਤ 'ਚ ਅਜਿਹਾ ਪਹਿਲਾ ਅੱਡਾ ਹੈ। ਲੜਾਕੂ ਜਹਾਜ਼ ਸੁਖੋਈ 30 ਐਮਕੇਆਈ ਦਾ ਸਕੁਐਡਰਨ 'ਟਾਈਗਰਸ਼ਾਰਕਸ' ਏਅਰਫੋਰਸ ਦੇ ਚੀਫ ਤੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਸੇਵਾ 'ਚ ਸ਼ਾਮਲ ਸੀ। ਇਹ ਜਹਾਜ਼ ਬ੍ਰਹਮੌਸ ਕਰੂਜ਼ ਮਿਜ਼ਾਈਲਾਂ ਨਾਲ ਲੈਸ ਹਨ।