ਨਵੀਂ ਦਿੱਲੀ: ਭਾਰਤ ਵਿੱਚ ਕਈ ਧਰਮਾਂ ਦੇ ਲੋਕ ਆਪਸੀ ਪਿਆਰ ਨਾਲ ਇਕੱਠੇ ਰਹਿੰਦੇ ਰਹੇ ਹਨ। ਇੱਥੇ ਗੰਗਾ-ਜਮੂਨੀ ਤਹਿਜ਼ੀਬ ਦੀਆਂ ਕਈ ਉਦਾਹਰਣਾਂ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀਆਂ ਰਹੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਦੋ ਵੱਖ-ਵੱਖ ਭਾਈਚਾਰਿਆਂ ਵਿਚਾਲੇ ਫਿਰਕੂ ਸਦਭਾਵਨਾ ਦੀ ਉਦਾਹਰਣ ਸਾਫ਼ ਦਿਖਾਈ ਦੇ ਰਹੀ ਹੈ।


ਦਰਅਸਲ, ਪੰਜਾਬ ਤੇ ਹਰਿਆਣਾ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਇਸ ਦੇ ਸਮਰਥਨ 'ਚ ਮੁਸਲਿਮ ਭਾਈਚਾਰੇ ਦੇ ਕੁਝ ਲੋਕ ਇਸ ਲਹਿਰ 'ਚ ਸ਼ਾਮਲ ਹੋਣ ਲਈ ਸਿੰਘੂ ਸਰਹੱਦ 'ਤੇ ਪਹੁੰਚੇ।



ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੰਦੋਲਨ ਦੇ ਸਥਾਨ 'ਤੇ ਨਮਾਜ਼ ਅਦਾ ਕੀਤੀ ਤੇ ਇਸ ਨਮਾਜ਼ 'ਚ ਕੁਝ ਖਾਸ ਸੀ, ਜਿਸ ਕਾਰਨ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਮੁਸਲਮਾਨ ਵਿਰੋਧ ਪ੍ਰਦਰਸ਼ਨ ਵਾਲੀ ਥਾਂ ‘ਤੇ ਨਮਾਜ਼ ਅਦਾ ਕਰਦੇ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੇ ਲੋਕ ਵੀ ਉਨ੍ਹਾਂ ਦੇ ਆਲੇ ਦੁਆਲੇ ਖੜ੍ਹੇ ਵੇਖੇ ਜਾ ਸਕਦੇ ਹਨ।

US Support Farmers Protest: ਕੈਨੇਡਾ ਤੇ ਯੂਕੇ ਮਗਰੋਂ ਅਮਰੀਕੀ ਸਾਂਸਦ ਵੀ ਕਿਸਾਨ ਅੰਦੋਲਨ ਨਾਲ ਡਟੇ, ਭਾਰਤ ਦਾ ਸਖਤ ਇਤਰਾਜ਼

ਇਸ ਨੂੰ ਸਾਂਝਾ ਕਰਦਿਆਂ ਲੋਕ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ ਕਿ 'ਨਫਰਤਾਂ ਦੇ ਦੌਰ 'ਚ ਪਿਆਰ ਭਰੇ ਨਜ਼ਾਰੇ' ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਹਨ ਕਿ ਨਮਾਜ਼ੀਆਂ ਨਾਲੋਂ ਜ਼ਿਆਦਾ ਖੜ੍ਹੇ ਸਿੱਖਾਂ ਦੀ ਗਿਣਤੀ ਵਧੇਰੇ ਹੈ ਅਤੇ ਇਹ ਇਕ ਉਦਾਹਰਣ ਹੈ।