Viral Video: Tiger ਲੈ ਰਿਹਾ ਟੱਬ ਬਾਥ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਏਬੀਪੀ ਸਾਂਝਾ | 09 Dec 2020 05:49 PM (IST)
ਇੰਟਰਨੈੱਟ ਦੀ ਦੁਨੀਆ 'ਚ ਆਏ ਦਿਨ ਕੁਝ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਾਨਵਰਾਂ ਦੀਆਂ ਅਜਿਹੀਆਂ ਕਈ ਵੀਡੀਓ ਇੰਟਰਨੈਟ 'ਤੇ ਵਾਇਰਲ ਹੁੰਦੀਆਂ ਹਨ ਜੋ ਲੋਕਾਂ ਦਾ ਦਿਲ ਜਿੱਤਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਅੱਜਕੱਲ੍ਹ ਵਾਇਰਲਹੋ ਰਹੀ ਹੈ।
ਨਵੀਂ ਦਿੱਲੀ: ਇੰਟਰਨੈੱਟ ਦੀ ਦੁਨੀਆ 'ਚ ਆਏ ਦਿਨ ਕੁਝ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਾਨਵਰਾਂ ਦੀਆਂ ਅਜਿਹੀਆਂ ਕਈ ਵੀਡੀਓ ਇੰਟਰਨੈਟ 'ਤੇ ਵਾਇਰਲ ਹੁੰਦੀਆਂ ਹਨ ਜੋ ਲੋਕਾਂ ਦਾ ਦਿਲ ਜਿੱਤਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਅੱਜਕੱਲ੍ਹ ਵਾਇਰਲਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਸ਼ੇਰ ਨੂੰ ਟੱਬ ਬਾਥ ਲੈਂਦੇ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਕ ਸ਼ਾਂਤ ਜੰਗਲ 'ਚ ਅਚਾਨਕ ਇੱਕ ਟਾਈਗਰ ਆ ਜਾਂਦਾ ਹੈ ਅਤੇ ਟੱਬ 'ਚ ਭਰੇ ਪਾਣੀ ਦਾ ਮਜ਼ਾ ਲੈਣਾ ਸ਼ੁਰੂ ਕਰ ਦਿੰਦਾ ਹੈ। ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ। ਜੈਰਾਮ ਰਮੇਸ਼ ਦੇ ਟਵੀਟ ਅਨੁਸਾਰ ਇਹ ਵੀਡੀਓ ਕਰਨਾਟਕ ਦੇ ਕੁਰਗ ਦੀ ਹੈ। ਕਿਸਾਨਾਂ ਦਾ ਐਲਾਨ! ਕਾਨੂੰਨ ਵਾਪਸ ਲੈਣੇ ਹੀ ਪੈਣੇ, ਜੇ ਸਰਕਾਰ ਜ਼ਿੱਦੀ ਤਾਂ ਅਸੀਂ ਵੀ ਨਹੀਂ ਘੱਟ Viral Video,Tiger ਜੈਰਾਮ ਰਮੇਸ਼ ਨੇ ਲਿਖਿਆ, 'ਕਿੰਨੀ ਅਜੀਬ ਘਟਨਾ ਹੈ।' ਵੀਡੀਓ 'ਤੇ 46 ਹਜ਼ਾਰ ਤੋਂ ਜ਼ਿਆਦਾ ਵਿਊਜ਼ ਅਤੇ 3 ਹਜ਼ਾਰ ਤੋਂ ਜ਼ਿਆਦਾ ਲਾਈਕ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ੇਰ ਅਚਾਨਕ ਆ ਗਿਆ। ਉਹ ਆਸ ਪਾਸ ਵੇਖਦਾ ਹੈ ਕਿ ਕਿਤੇ ਕੋਈ ਹੈ ਤਾਂ ਨਹੀਂ। ਟੱਬ ਦਾ ਚੱਕਰ ਕੱਢਣ ਤੋਂ ਬਾਅਦ, ਇਹ ਟੱਬ ਵਿੱਚ ਬੈਠ ਜਾਂਦਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ