ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਦੇਸ਼ ਭਰ ਵਿੱਚ 18 ਮਈ ਤੋਂ ਲੌਕਡਾਊਨ ਦਾ ਚੌਥਾ ਪੜਾਅ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਐਮਜ਼ੋਨ-ਫਲਿੱਪਕਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਨੂੰ ਵੀ ਰੈੱਡ ਜ਼ੋਨ ਵਿੱਚ ਗੈਰ-ਜ਼ਰੂਰੀ ਚੀਜ਼ਾਂ ਪਹੁੰਚਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ, ਰੈੱਡ ਜ਼ੋਨ, ਓਰੇਂਜ ਜ਼ੋਨ ਅਤੇ ਗ੍ਰੀਨ ਜ਼ੋਨ ਦੇ ਲੋਕ ਕੁਝ ਗੈਰ-ਜ਼ਰੂਰੀ ਚੀਜ਼ਾਂ ਦੀ ਹੋਮ ਡਿਲਿਵਰੀ ਕਰਵਾ ਸਕਣਗੇ। ਹਾਲਾਂਕਿ, ਕੰਪਨੀਆਂ ਅਜੇ ਵੀ ਸੂਬਾ ਸਰਕਾਰਾਂ ਦੇ ਸਾਫ ਨਿਰਦੇਸ਼ਾਂ ਦਾ ਇੰਤਜ਼ਾਰ ਕਰ ਰਹੀਆਂ ਹਨ।

ਖਾਸ ਗੱਲ ਇਹ ਹੈ ਕਿ ਦਿੱਲੀ ਜਾਂ ਹੋਰ ਰੈੱਡ ਜ਼ੋਨ ਸ਼ਹਿਰਾਂ ਦੇ ਲੋਕ ਅਜੇ ਵੀ ਕੁਝ ਚੀਜ਼ਾਂ ਆਨਲਾਈਨ ਨਹੀਂ ਖਰੀਦ ਸਕਦੇ। ਆਓ ਹੁਣ ਦੱਸਦੇ ਹਾਂ ਕਿ ਲੌਕਡਾਊਨ-4 ਵਿੱਚ ਈ-ਕਾਮਰਸ ਵੈਬਸਾਈਟ ਤੋਂ ਕਿਹੜੀਆਂ ਚੀਜ਼ਾਂ ਦੀ ਮੰਗ ਕਰ ਸਕਦੇ ਹੋ।

ਆਨਲਾਈਨ ਕੀ ਖਰੀਦਣਾ ਹੈ:

ਟੀਵੀ, ਏਸੀ, ਫਰੀਜ, ਮੋਬਾਈਲ, ਜੁੱਤੇ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਕਿਚਨ ਉਪਕਰਣ

ਆਨਲਾਈਨ ਕੀ ਨਹੀਂ ਖਰੀਦ ਸਕਦੇ:

ਕਪੜੇ, ਫਰਨੀਚਰ, ਸਾਈਕਲ / ਸਕੂਟਰ, ਕੈਮਰੇ, ਲੈਪਟਾਪ, ਕੂਲਰ, ਪੱਖੇ, ਕੰਪਿਊਟਰ ਪਾਰਟਸ, ਮਿਊਜ਼ਿਕ ਸਿਸਟਮ, ਕਿਤਾਬਾਂ, ਫਿੱਟਨੈਸ ਉਤਪਾਦ, ਦਫਤਰ ਸਟੇਸ਼ਨਰੀ, ਬੇਬੀ ਪ੍ਰੋਡਕਟਸ, ਸੁੰਦਰਤਾ ਉਤਪਾਦ, ਲਾਈਟਾਂ, ਘਰੇਲੂ ਸਜਾਵਟ ਦੀਆਂ ਚੀਜ਼ਾਂ, ਰੁੱਖ।

ਅਡਵਾਂਸ ਆਰਡਰ ਬੁੱਕ ਕਰਨ ਦੀ ਸਹੂਲਤ:

ਫਰਨੀਚਰ, ਲੈਪਟਾਪ, ਕੈਮਰੇ, ਕਿਤਾਬਾਂ ਜਿਹੇ ਪ੍ਰੋਡਕਟਸ ਦੀ ਅਜੇ ਤਕ ਹੋਮ ਡਿਲੀਵਰੀ ਨਹੀਂ ਹੋ ਰਹੀ। ਪਰ ਇਹ ਸਾਰੇ ਸਾਮਾਨ ਗਾਹਕ ਈ-ਕਾਮਰਸ ਸਾਈਟ ਦੁਆਰਾ ਬੁੱਕ ਕੀਤੇ ਜਾ ਸਕਦੇ ਹਨ। ਇਹ ਸਾਰੀਆਂ ਚੀਜ਼ਾਂ ਹੋਮ ਡਿਲੀਵਰੀ ਕਰ ਦਿੱਤੀਆਂ ਜਾਣਗੀਆਂ, ਪਰ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ। ਐਮਜ਼ੋਨ ਦੀ ਸਾਈਟ 'ਤੇ ਇਨ੍ਹਾਂ ਚੀਜ਼ਾਂ ਦਾ ਆਰਡਰ ਦਿੰਦੇ ਹੋਏ ਇੱਕ ਮੈਸੇਜ ਵੀ ਆ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904