ਵਾਸ਼ਿੰਗਟਨ: ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਪੂਰੀ ਦੁਨੀਆ ਤੋਂ ਮਦਦ ਮਿਲ ਰਹੀ ਹੈ। ਯੂਐਸ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਕਿਹਾ ਹੈ ਕਿ ਰਾਸ਼ਟਰਪਤੀ ਜੋ ਬਾਈਡੇਨ ਨੇ ਸੋਮਵਾਰ (26 ਅਪ੍ਰੈਲ) ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ ਅਤੇ 30 ਅਪ੍ਰੈਲ ਤੱਕ ਅਮਰੀਕਾ ਦੀ ਮਿਲਿਟਰੀ ਅਤੇ ਨਾਗਰਿਕ ਜ਼ਮੀਨੀ ਰਾਹਤ ਦੇ ਕੰਮ 'ਚ ਜੁਟੇ ਹੋਏ ਸੀ।


 


ਕਮਲਾ ਹੈਰਿਸ ਨੇ ਕਿਹਾ ਕਿ ਪਹਿਲਾਂ ਹੀ ਅਸੀਂ ਭਾਰਤ ਨੂੰ ਰੀਫਿਲੇਬਲ ਆਕਸੀਜਨ ਸਿਲੰਡਰ ਦੇ ਚੁੱਕੇ ਹਾਂ। ਅਸੀਂ ਆਕਸੀਜਨ ਕੰਸਨਟ੍ਰੇਟਰ ਵੀ ਦਿੱਤੇ ਹਨ। ਇਸ ਦੇ ਨਾਲ ਹੀ ਯੂਐਸ ਨੇ ਭਾਰਤ ਨੂੰ ਐਨ 95 ਮਾਸਕ ਵੀ ਦਿੱਤੇ ਹਨ, ਨਾਲ ਹੀ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਰੈਮੇਡਸਵਿਰ ਦੀ ਖੁਰਾਕ ਵੀ ਦਿੱਤੀ ਹੈ। ਅਸੀਂ ਹੋਰ ਵੀ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹਾਂ। 



ਯੂਐਸ ਦੇ ਉਪ ਰਾਸ਼ਟਰਪਤੀ ਨੇ ਕਿਹਾ, “ਭਾਰਤ ਅਤੇ ਹੋਰ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਹੋਰ ਤੇਜ਼ੀ ਟੀਕਾ ਲਾਉਣ ਵਿੱਚ ਸਹਾਇਤਾ ਲਈ ਅਸੀਂ ਕੋਵਿਡ -19 ਟੀਕੇ 'ਤੇ ਪੇਟੈਂਟ ਨੂੰ ਮੁਅੱਤਲ ਕਰਨ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਭਾਰਤ ਅਤੇ ਸੰਯੁਕਤ ਰਾਜ ਵਿੱਚ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੋਵਿਡ ਕੇਸ ਹਨ।"


 


ਕਮਲਾ ਹੈਰਿਸ ਨੇ ਕਿਹਾ, “ਮਹਾਂਮਾਰੀ ਦੀ ਸ਼ੁਰੂਆਤ ਵਿੱਚ ਜਦੋਂ ਸਾਡੇ ਹਸਪਤਾਲ ਦੇ ਬੈੱਡ ਘੱਟ ਪੈਣ ਲੱਗੇ, ਭਾਰਤ ਨੇ ਸਹਾਇਤਾ ਭੇਜੀ ਸੀ। ਅੱਜ ਸੀਂ ਉਸ ਦੀ ਜ਼ਰੂਰਤ ਦੇ ਸਮੇਂ 'ਚ ਭਾਰਤ ਦੀ ਮਦਦ ਕਰਨ ਲਈ ਦ੍ਰਿੜ ਹਾਂ। ਅਸੀਂ ਇਸ ਨੂੰ ਏਸ਼ੀਅਨ ਕਵਾਡ ਦੇ ਮੈਂਬਰ ਵਜੋਂ, ਵਿਸ਼ਵਵਿਆਪੀ ਭਾਈਚਾਰੇ ਦੇ ਹਿੱਸੇ ਵਜੋਂ ਅਤੇ ਭਾਰਤ ਦੇ ਦੋਸਤ ਵਜੋਂ ਮਦਦ ਕਰ ਰਹੇ ਹਾਂ।”


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904