Coronavirus: ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੇ ਅੰਕੜੇ 47 ਲੱਖ ਤੋਂ ਪਾਰ ਹੋ ਗਈ। ਇਸ ਦੇ ਨਾਲ ਹੀ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਤਿੰਨ ਲੱਖ 12 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਦਰਮਿਆਨ ਹਰ ਇੱਕ ਦੇ ਜ਼ਹਿਨ 'ਚ ਇਹ ਹੀ ਗੱਲ ਚੱਲ ਰਹੀ ਹੈ ਕਿ ਅਖੀਰ ਕੋਰੋਨਾ ਕਦੋਂ ਖ਼ਤਮ ਹੋਵੇਗਾ।


ਵਰਲਡਮੀਟਰ ਅਨੁਸਾਰ ਦੁਨੀਆ ਭਰ ਵਿੱਚ ਐਤਵਾਰ ਸਵੇਰ ਤੱਕ ਕੁਲ 47 ਲੱਖ 17 ਹਜ਼ਾਰ 077 ਵਿਅਕਤੀ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚੋਂ ਮੌਤਾਂ ਦੀ ਗਿਣਤੀ 3 ਲੱਖ 12 ਹਜ਼ਾਰ 384 ਹੈ।

ਚੰਗੀ ਗੱਲ ਇਹ ਹੈ ਕਿ ਦੁਨੀਆ ਭਰ ਵਿੱਚ 1,810,099 ਲੋਕ ਠੀਕ ਵੀ ਹੋਏ ਹਨ।

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਅਮਰੀਕਾ ਤੋਂ ਬਾਅਦ, ਕੋਰੋਨਾ ਨੇ ਯੂਕੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ ਕੁੱਲ 240,161 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਮੌਤਾਂ ਦੀ ਗਿਣਤੀ 34,466 ਹੈ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਸਪੇਨ ਅਤੇ ਰੂਸ ਦੇ ਮੁਕਾਬਲੇ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਬ੍ਰਾਜ਼ੀਲ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਸੱਚ ਨਿਕਲਿਆ ਅਮਰੀਕਾ ਦਾ ਦਾਅਵਾ, ਚੀਨ ਨੇ ਨਸ਼ਟ ਕੀਤੇ ਕੋਰੋਨਾਵਾਇਰਸ ਦੇ ਸ਼ੁਰੂਆਤੀ ਸੈਂਪਲ

ਅਮਰੀਕਾ: ਕੇਸ - 1,507,922, ਮੌਤਾਂ - 89,595

ਸਪੇਨ: ਕੇਸ - 276,505, ਮੌਤਾਂ - 27,563

ਰੂਸ: ਕੇਸ - 272,043, ਮੌਤਾਂ - 2,537

ਯੂਕੇ: ਕੇਸ - 240,161, ਮੌਤਾਂ - 34,466

ਇਟਲੀ: ਕੇਸ - 224,760, ਮੌਤਾਂ - 31,763

ਬ੍ਰਾਜ਼ੀਲ: ਕੇਸ - 233,142 ਮੌਤਾਂ - 15,633

ਫਰਾਂਸ: ਕੇਸ - 179,365 ਮੌਤਾਂ - 27,625

ਜਰਮਨੀ: ਕੇਸ - 176,247 ਮੌਤਾਂ - 8,027

ਤੁਰਕੀ: ਕੇਸ - 148,067 ਮੌਤਾਂ - 4,096

ਈਰਾਨ: ਕੇਸ - 118,392 ਮੌਤਾਂ - 6,937

ਪੀਐਮ ਮੋਦੀ ਨੇ ਟਰੰਪ ਨੂੰ ਟਵੀਟ ਕਰਕੇ ਕਹੀ ਇਹ ਗੱਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ