ਪੜਚੋਲ ਕਰੋ
ਆਖਰ ਕਿੱਥੇ ਗਏ 29 ਕਿਸਾਨ? ਕੇਜਰੀਵਾਲ ਨੂੰ ਸੌਂਪੀ ਨਾਵਾਂ ਦੀ ਸੂਚੀ, ਦਿੱਲੀ ਸਰਕਾਰ ਕਰੇਗੀ ਪੂਰੀ ਸਹਾਇਤਾ
ਦਿੱਲੀ ਹਿੰਸਾ ਤੋਂ ਬਾਅਦ ਕਈ ਕਿਸਾਨ ਲਾਪਤਾ ਹਨ। ਬੀਤੀ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਇਸ ਤੋਂ ਬਾਅਦ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰੋਧ ਪ੍ਰਦਰਸ਼ਨ ਸਥਾਨਾਂ ਤੋਂ ਗਾਇਬ ਹੋਏ ਕਿਸਾਨਾਂ ਦੀ ਭਾਲ ਵਿੱਚ ਸਹਾਇਤਾ ਕਰੇਗੀ ਤੇ ਜ਼ਰੂਰਤ ਪੈਣ ‘ਤੇ ਉਪ ਰਾਜਪਾਲ ਤੇ ਕੇਂਦਰ ਤੱਕ ਵੀ ਪਹੁੰਚ ਕਰੇਗੀ।

ਨਵੀਂ ਦਿੱਲੀ: ਦਿੱਲੀ ਹਿੰਸਾ ਤੋਂ ਬਾਅਦ ਕਈ ਕਿਸਾਨ ਲਾਪਤਾ ਹਨ। ਬੀਤੀ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਇਸ ਤੋਂ ਬਾਅਦ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰੋਧ ਪ੍ਰਦਰਸ਼ਨ ਸਥਾਨਾਂ ਤੋਂ ਗਾਇਬ ਹੋਏ ਕਿਸਾਨਾਂ ਦੀ ਭਾਲ ਵਿੱਚ ਸਹਾਇਤਾ ਕਰੇਗੀ ਤੇ ਜ਼ਰੂਰਤ ਪੈਣ ‘ਤੇ ਉਪ ਰਾਜਪਾਲ ਤੇ ਕੇਂਦਰ ਤੱਕ ਵੀ ਪਹੁੰਚ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ 26 ਜਨਵਰੀ ਨੂੰ ਹਿੰਸਾ ਦੇ ਮਾਮਲੇ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 115 ਲੋਕਾਂ ਦੇ ਨਾਵਾਂ ਦੀ ਸੂਚੀ ਵੀ ਜਨਤਕ ਕਰੇਗੀ। ਸੰਯੁਕਤ ਕਿਸਾਨ ਮੋਰਚੇ ਦੀ ਕਾਨੂੰਨੀ ਟੀਮ ਨੇ ਮੁੱਖ ਮੰਤਰੀ ਨੂੰ 29 ਲਾਪਤਾ ਕਿਸਾਨਾਂ ਦੇ ਨਾਵਾਂ ਦੀ ਸੂਚੀ ਸੌਂਪੀ। ਇਸ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਖਿਲਾਫ ਕਥਿਤ ਸਾਜਿਸ਼ ਦੀ ਨਿਆਂਇਕ ਜਾਂਚ ਕਰਵਾਉਣ ਤੇ ਜੇਲ੍ਹਾਂ ਵਿੱਚ ਬੰਦ ਲੋਕਾਂ ਦੀ ਜਾਂਚ ਕਰਨ ਲਈ ਮੈਡੀਕਲ ਬੋਰਡ ਬਣਾਉਣ ਦੀ ਮੰਗ ਵੀ ਕੀਤੀ।
Supreme Court on Tractor Rally Violence: ਸੁਪਰੀਮ ਕੋਰਟ ਵੱਲੋਂ ਦਿੱਲੀ ਹਿੰਸਾ ਮਾਮਲੇ 'ਚ ਦਖਲ ਤੋਂ ਇਨਕਾਰ, ਜਾਣੋ ਦਾਇਰ ਪਟੀਸ਼ਨਾਂ 'ਤੇ ਕੀ ਕਿਹਾ
ਕੇਜਰੀਵਾਲ ਨੇ ਕਿਹਾ, "ਅਸੀਂ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 115 ਪ੍ਰਦਰਸ਼ਨਕਾਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਰਹੇ ਹਾਂ। ਸਾਡੀ ਸਰਕਾਰ ਗੁੰਮਸ਼ੁਦਾ ਪ੍ਰਦਰਸ਼ਨਕਾਰੀਆਂ ਦਾ ਪਤਾ ਲਾਉਣ ਲਈ ਹਰ ਕੋਸ਼ਿਸ਼ ਕਰੇਗੀ ਤੇ ਜੇ ਜ਼ਰੂਰੀ ਹੋਇਆ ਤਾਂ ਮੈਂ ਉਪ ਰਾਜਪਾਲ ਤੇ ਕੇਂਦਰ ਸਰਕਾਰ ਨਾਲ ਗੱਲ ਕਰਾਂਗਾ। ਮੁੱਖ ਮੰਤਰੀ ਨੇ ਨਿਆਂਇਕ ਜਾਂਚ ਦੀ ਮੰਗ ‘ਤੇ ਕੋਈ ਟਿੱਪਣੀ ਨਹੀਂ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















