ਚੰਡੀਗੜ੍ਹ: ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੀਪ ਸਿੱਧੂ ਵੀਡੀਓ ਤਿਆਰ ਕਰਦਾ ਸੀ ਅਤੇ ਆਪਣੀ ਮਹਿਲਾ ਦੋਸਤ ਨੂੰ ਅਮਰੀਕਾ ਭੇਜਦਾ ਸੀ ਜਿਸ ਨੂੰ ਉਹ ਉਥੋਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੀ ਸੀ। ਇਹ ਔਰਤ ਪੰਜਾਬੀ ਫਿਲਮ ਇੰਡਸਟਰੀ ਦੀ ਇਕ ਅਦਾਕਾਰਾ ਵੀ ਹੈ। ਦੋਨਾਂ ਦੀ ਜੋੜੀ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਜੋੜੀ ਹੈ। 26 ਜਨਵਰੀ ਦੀ ਰਾਤ ਨੂੰ ਦੀਪ ਸਿੱਧੂ ਆਪਣੇ ਮੋਬਾਈਲ ਬੰਦ ਕਰ ਕੇ ਫਰਾਰ ਹੋ ਗਿਆ ਸੀ।

Continues below advertisement


 


ਉਹ ਪੰਜਾਬ ਤੋਂ ਬਿਹਾਰ ਜਾ ਰਿਹਾ ਸੀ। ਸਿੱਧੂ ਦੇ ਨੇੜਲੇ ਸੂਤਰਾਂ ਅਨੁਸਾਰ ਦੀਪ ਸਿੱਧੂ ਫਰਾਰ ਹੋਣ ਤੋਂ ਬਾਅਦ ਕੈਲੀਫੋਰਨੀਆ 'ਚ ਰਹਿਣ ਵਾਲੀ ਇਕ ਔਰਤ ਦੋਸਤ ਨਾਲ ਨਿਰੰਤਰ ਸੰਪਰਕ 'ਚ ਸੀ। ਦੀਪ ਸਿੱਧੂ ਨਾਲ ਅਦਾਕਾਰ ਦਾ ਨਾਮ ਕਾਫੀ ਚਰਚਾ ਵਿੱਚ ਰਿਹਾ ਹੈ। ਦੋ ਸਾਲਾਂ ਤੋਂ ਇਹ ਜੋੜੀ ਪੰਜਾਬ ਦੀ ਫਿਲਮ ਇੰਡਸਟਰੀ ਦੀ ਮਸ਼ਹੂਰ ਜੋੜੀ ਰਹੀ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ਸਾਲ 2018 ਵਿੱਚ ਰਿਲੀਜ਼ ਹੋਈ ਸੀ।


ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ 5 ਹੋਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ


ਇਸ ਫਿਲਮ ਵਿੱਚ ਦੋਵੇਂ ਮੁੱਖ ਭੂਮਿਕਾਵਾਂ ਵਿੱਚ ਸੀ। ਉਸ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਿਹਾ ਕਿ ਉਹ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਕਿ ਉਸ ਨੇ ਆਪਣਾ ਕਰੀਅਰ ਦੀਪ ਦੀਪ ਨਾਲ ਸ਼ੁਰੂ ਕੀਤਾ। ਇਥੋਂ ਹੀ ਦੋਵਾਂ ਦੀ ਦੋਸਤੀ ਸ਼ੁਰੂ ਹੋਈ। ਫਿਲਹਾਲ ਪੁਲਿਸ ਨੇ ਦੀਪ ਸਿੱਧੂ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। 


 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ