ਨਵੀਂ ਦਿੱਲੀ: ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦੀ ਮਾਰ ਝਲ਼ ਰਿਹਾ ਹੈ। ਜੰਮੂ-ਕਸ਼ਮੀਰ, ਹਿਮਾਚਲ, ਉਤਰਾਖੰਡ ਤੋਂ ਲੈ ਕੇ ਪੂਰਬੀ-ਉਤਰੀ ਸੂਬਿਆਂ ‘ਚ ਪਹਾੜਾਂ ‘ਤੇ ਬਰਫ ਦੀ ਚਿੱਟੀ ਚਾਦਰ ਬਿੱਛੀ ਨਜ਼ਰ ਆ ਰਹੀ ਹੈ। ਪਹਾੜਾ ‘ਤੇ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਖੇਤਰਾਂ ‘ਚ ਵੀ ਸਾਫ਼ ਨਜ਼ਰ ਆ ਰਿਹਾ ਹੈ। ਰਾਜਸਥਾਨ ਦੇ ਚਾਰ ਜ਼ਿਿਲ੍ਹਆਂ ਦਾ ਤਾਪਮਾਨ ਜ਼ੀਰੋ ਤੋਂ ਹੇਠ ਪਹੁੰਚ ਚੁੱਕਿਆ ਹੈ। ਦਸੰਬਰ ਦੀ ਠੰਡ ਨਾਲ ਪੰਜਾਬ-ਹਰਿਆਣਾ ਵੀ ਠਰ ਰਹੇ ਹਨ।


ਰਾਜਧਾਨੀ ਦਿੱਲੀ ਦੇ ਸਫਦਰਜੰਗ ‘ਚ ਘੱਟੋ ਘੱਟ ਤਾਪਮਾਨ 2.8 ਡਿਗਰੀ ਰਿਕਾਰਡ ਕੀਤਾ ਗਿਆ ਦਿੱਲੀ ਚ ਅੱਜ ਵੀ ਠੰਡ ਦਾ ਰੇਡ ਅਲਰਟ ਜਾਰੀ ਕੀਤਾ ਗਿਆ ਹੈ। ਠੰਡ ਤੋਂ ਬਚਾਅ ਕਰਨ ਦੀ ਨਸੀਅੱਤਾਂ ਦਿੱਤੀਆਂ ਗਈਆਂ ਹਨ। ਦਿੱਲੀ ‘ਚ ਕੜਾਕੇ ਦੀ ਠੰਡ ਦੇ ਨਾਲ ਸੰਘਣੀ ਧੁੰਦ ਦਾ ਕਹਿਰ ਵੀ ਵੇਖਣ ਨੂੰ ਮਿਲ ਰਿਹਾ ਹੈ। ਕਈ ਥਾਂਵਾਂ ‘ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਜਿਸ ਦਾ ਅਸਰ ਆਵਾਜਾਈ ‘ਤੇ ਪੈ ਰਿਹਾ ਹੈ।

ਠੰਡ ਦੇ ਨਾਲ ਦਿੱਲੀ ਐਨਸੀਆਰ ‘ਚ ਪ੍ਰਦੁਸ਼ਣ ਦੀ ਮਾਰ ਵੀ ਲੋਕਾਂ ‘ਤੇ ਭਾਰੀ ਪੈ ਰਹੀ ਹੈ। ਕਈਂ ਥਾਂਵਾਂ ‘ਤੇ ਏਕਿਊਆਈ 400 ਤੋ ਪਾਰ ਪਹੁੰਚ ਗਿਆ ਹੈ। ਜਿਸ ‘ਚ ਖਾਸ ਗੱਲ ਹੈ ਕਿ ਇਹ ਪ੍ਰਦੁਸ਼ਣ ਦਿੱਲੀ ਦਾ ਆਪਣਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ‘ਚ ਬਾਹਰ ਤੋਂ ਪ੍ਰਦੁਸ਼ਣ ਆਉਣ ਦੀ ਸੰਭਾਵਨਾ ਹੀ ਨਹੀਂ ਹੈ। ਫਿਲਹਾਲ ਲੋਕਾਂ ਨੂੰ ਇਸ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।