ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਭਾਰਤ ‘ਚ ਤੁਸੀਂ ਦੇਖਿਆ ਕਿ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਦਿਆਂ ਹੀ ਕਿਵੇਂ ਭੀੜ ਲੱਗ ਗਈ। ਸ਼ਰਾਬ ਦੀਆਂ ਦੁਕਾਨਾਂ ਸਿਰਫ ਭਾਰਤ ‘ਚ ਹੀ ਨਹੀਂ ਖੁੱਲ੍ਹੀਆਂ, ਸਗੋਂ ਹੋਰਨਾਂ ਦੇਸ਼ਾਂ ‘ਚ ਵੀ ਖੁੱਲ੍ਹੀਆਂ ਹਨ। ਕੋਰੋਨਾ ਦੇ ਦੌਰ ਵਿੱਚ ਸਭ ਤੋਂ ਵੱਧ ਚਰਚਾ ਵੀ ਸ਼ਰਾਬ ਬਾਰੇ ਹੀ ਹੋਈ ਹੈ। ਭਾਰਤ ਵਿੱਚ ਆਮ ਲੋਕਾਂ ਨੂੰ ਤਾਂ ਛੱਡੋ ਸੂਬਾ ਸਰਕਾਰਾਂ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਤਰਲੋ-ਮੱਛੀ ਹੁੰਦੀਆਂ ਰਹੀਆਂ।


ਇਹ ਮੁੱਦਾ ਵਿਦੇਸ਼ਾਂ ਵਿੱਚ ਵੀ ਚਰਚਾ ਵਿੱਚ ਹੈ। ਕੋਰੋਨਾ ਦੇ ਖਤਰੇ ਵਿਚਕਾਰ ਸਰਬੀਆ ਨੇ ਬਾਰ 'ਤੇ ਸ਼ਰਾਬ ਪੀਣ ਦੀ ਆਗਿਆ ਦੇ ਦਿੱਤੀ ਹੈ। ਇਹ ਸਪੱਸ਼ਟ ਹੈ ਕਿ ਦੁਨੀਆ ਦੇ ਦੇਸ਼ ਸ਼ਰਾਬ 'ਤੇ ਪਾਬੰਦੀ ਲਾਉਣ ਦਾ ਜੋਖਮ ਨਹੀਂ ਲੈ ਸਕਦੇ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ।


ਸਰਬੀਆ ਦੇ ਹੋਟਲ ਦੇ ਬਾਹਰ ਵੀ ਸ਼ਰਾਬ ਨੂੰ ਪਰੋਸਿਆ ਜਾਂਦਾ ਹੈ। ਇਸ ਲੜੀ ਨੂੰ ਲੌਕਡਾਊਨ ‘ਚ ਰੋਕ ਦਿੱਤਾ ਗਿਆ ਸੀ ਪਰ ਹੁਣ ਇਹ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਦਾ ਕਾਰਨ ਇਹ ਵੀ ਸਪੱਸ਼ਟ ਹੈ ਕਿ ਉਥੇ ਹਰ ਸਾਲ ਸ਼ਰਾਬ ਦੀ ਖਪਤ 11.8 ਲੀਟਰ ਹੁੰਦੀ ਹੈ। ਸਰਬੀਆ ਦੀ ਸਰਕਾਰ ਨੂੰ ਇਸ ਤੋਂ ਬਹੁਤ ਸਾਰਾ ਮਾਲੀਆ ਪ੍ਰਾਪਤ ਹੁੰਦਾ ਹੈ।


ਦੱਸ ਦਈਏ ਕਿ ਸਰਕਾਰ ਸ਼ਰਾਬ ਤੋਂ ਸਾਲਾਨਾ 102 ਲੱਖ ਕਰੋੜ ਦਾ ਮਾਲੀਆ ਪ੍ਰਾਪਤ ਕਰਦੀ ਹੈ। ਇਹ ਹਰ ਸਾਲ 3.5% ਦੀ ਦਰ ਨਾਲ ਵੱਧ ਰਿਹਾ ਹੈ। ਅਮਰੀਕਾ ‘ਚ ਸਭ ਤੋਂ ਵੱਧ 16 ਲੱਖ ਕਰੋੜ ਦਾ ਮਾਲੀਆ ਹੈ। ਅੰਕੜਿਆਂ ਅਨੁਸਾਰ ਪ੍ਰਤੀ ਵਿਅਕਤੀ 13748 ਰੁਪਏ ਦੀ ਕਮਾਈ ਸ਼ਰਾਬ ਤੋਂ ਪ੍ਰਾਪਤ ਕੀਤੀ ਜਾਂਦੀ ਹੈ।


ਦੁਨੀਆ ਭਰ ‘ਚ ਪ੍ਰਤੀ ਵਿਅਕਤੀ 6.4 ਲੀਟਰ ਸ਼ਰਾਬ ਪੀਂਦਾ ਹੈ। ਯੂਕੇ ਦੇ ਅੰਕੜਿਆਂ ਨੂੰ ਦੇਖੀਏ ਤਾਂ ਸ਼ਰਾਬ ਯੂਕੇ ‘ਚ 770000 ਨੌਕਰੀਆਂ ਪੈਦਾ ਕਰਦੀ ਹੈ ਜੋ ਕੁੱਲ ਨੌਕਰੀਆਂ ਦਾ 2.5 ਪ੍ਰਤੀਸ਼ਤ ਹੈ। ਯਾਨੀ ਨਾ ਸਿਰਫ ਸਰਕਾਰਾਂ ਸ਼ਰਾਬ ਤੋਂ ਕਮਾਈ ਕਰਦੀਆਂ ਹਨ, ਬਲਕਿ ਸ਼ਰਾਬ ਦਾ ਕਾਰੋਬਾਰ ਵੀ ਨੌਕਰੀਆਂ ਪੈਦਾ ਕਰਦਾ ਹੈ।


ਇਸ ਤੱਥ ਨੂੰ ਲੁਕਾ ਨਹੀਂ ਸਕਦੇ ਕਿ ਸ਼ਰਾਬ ਸਿਹਤ ਲਈ ਨੁਕਸਾਨਦੇਹ ਹੈ। ਵਿਸ਼ਵ ਭਰ ‘ਚ ਸਾਲਾਨਾ 28 ਲੱਖ ਮੌਤਾਂ ਸ਼ਰਾਬ ਕਾਰਨ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਸਰਕਾਰਾਂ ਇਹ ਸਭ ਜਾਣਨ ਦੇ ਬਾਵਜੂਦ ਸ਼ਰਾਬ ਵੇਚਦੀਆਂ ਹਨ ਪਰ ਇਸ ਨਾਲ ਨੁਕਸਾਨ ਵੀ ਝੱਲਣਾ ਪੈਂਦਾ ਹੈ।


ਹੁਣ ਭਲਾ ਕਿਹੜੀ ਸਰਕਾਰ ਚਾਹੇਗੀ ਕਿ ਉਸ ਦਾ ਮਾਲੀਆ ਘੱਟ ਜਾਵੇ। ਖ਼ਾਸਕਰ ਜਦੋਂ ਕੋਰੋਨਾ ਦੇ ਦੌਰ ‘ਚ ਉਦਯੋਗ ਬੰਦ ਹਨ ਤੇ ਨੌਕਰੀਆਂ ਨਿਰੰਤਰ ਖਤਮ ਹੋ ਰਹੀਆਂ ਹਨ। ਲੋਕਾਂ ਲਈ ਵੀ ਸ਼ਰਾਬ ਮੁਸੀਬਤ ਨੂੰ ਭੁੱਲਣ ਦਾ ਇਕ ਤੁਰੰਤ ਜ਼ਰੀਆ ਬਣ ਜਾਂਦਾ ਹੈ।