ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਪੰਜਾਬੀ ਗੀਤਾਂ 'ਚ ਹਥਿਆਰਾਂ ਤੇ ਨਸ਼ਿਆਂ ਦੇ ਬੋਲਬਾਲੇ ਤੋਂ ਹਾਈਕੋਰਟ ਖਫਾ ਹੈ। ਅਦਾਲਤ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ ਖੁਸ਼ੀ ਦੇ ਜਸ਼ਨਾਂ ‘ਚ ਸ਼ਰਾਬ, ਨਸ਼ਿਆਂ, ਹਿੰਸਾ ਤੇ ਹਥਿਆਰਾਂ ਵਾਲੇ ਗੀਤ ਸ਼ਰੇਆਮ ਵੱਜ ਰਹੇ ਹਨ। ਇਸ ਲਈ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਪੰਜਾਬ ਦੇ ਡੀਜੀਪੀ ਤੇ ਪ੍ਰਮੁੱਖ ਗ੍ਰਹਿ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਦਰਅਸਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ਰਾਬ, ਨਸ਼ਿਆਂ, ਹਿੰਸਾ ਤੇ ਹਥਿਆਰਾਂ ਵਾਲੇ ਗਾਣੇ ਚਲਾਉਣ ‘ਤੇ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਇੱਕ ਗਾਇਕ ਨੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਮੁਹਾਲੀ ਦੇ ਰਿਜੋਰਟ ‘ਚ ਅਜਿਹੇ ਹੀ ਗੀਤ ਗਾਏ। ਹੁਣ ਇਹ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ।
ਅਦਾਲਤ ਹੁਕਮਾਂ ਦੀ ਉਲੰਘਣ ਖਿਲਾਫ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਦੋਵਾਂ ਨੂੰ ਨੋਟਿਸ ਜਾਰੀ ਕਰਦਿਆਂ ਪੰਜਾਬ ਦੇ ਡੀਜੀਪੀ ਤੇ ਪ੍ਰਮੁੱਖ ਗ੍ਰਹਿ ਸਕੱਤਰ ਨੂੰ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ।
ਦਰਅਸਲ ਪੰਡਿਤਰਾਓ ਧਰੇਨਵਰ ਨੇ ਉਲੰਘਣ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਕਿ 22 ਜੁਲਾਈ, 2017 ਨੂੰ ਹਾਈਕੋਰਟ ਨੇ ਪਟੀਸ਼ਨ ਦਾ ਨਿਬੇੜਾ ਕਰਦਿਆਂ ਕੁਝ ਅਹਿਮ ਆਦੇਸ਼ ਜਾਰੀ ਕੀਤੇ ਸੀ। ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਸ਼ਰਾਬ, ਨਸ਼ੇ, ਹਿੰਸਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਗਾਣਿਆਂ ਦੀ ਪੇਸ਼ਕਾਰੀ ਨਾ ਕਰਨ ਦੇ ਆਦੇਸ਼ ਦਿੱਤੇ ਸੀ।
ਇਸ ਨੂੰ ਯਕੀਨੀ ਬਣਾਉਣ ਲਈ, ਹਾਈਕੋਰਟ ਨੇ ਤਿੰਨ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਜ਼ਿੰਮੇਵਾਰੀ ਸੌਂਪੀ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ, ਨਵੇਂ ਸਾਲ ਦੀ ਪਾਰਟੀ ਦੌਰਾਨ ਕਰਨ ਔਜਲਾ ਨੇ ਰਿਜੋਰਟ ਮੁਹਾਲੀ ਵਿੱਚ ਸਾਰਿਆਂ ਦੇ ਸਾਹਮਣੇ ਹਥਿਆਰਾਂ ਵਾਲਾ ਗਾਣਾ ਗਾਇਆ। ਇਸ ਦੌਰਾਨ ਨਾ ਤਾਂ ਪੁਲਿਸ ਤੇ ਨਾ ਹੀ ਕਿਸੇ ਹੋਰ ਨੇ ਉਸ ਨੂੰ ਰੋਕਿਆ। ਪਟੀਸ਼ਨਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜੋ ਡੀਜੀਪੀ ਤੱਕ ਵੀ ਪਹੁੰਚ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਹਥਿਆਰਾਂ ਤੇ ਨਸ਼ਿਆਂ ਵਾਲੇ ਗਾਣਿਆਂ 'ਤੇ ਕਸੂਤੀ ਘਿਰੀ 'ਸਰਕਾਰ', ਹਾਈਕੋਰਟ ਵੱਲੋਂ ਜਵਾਬ ਤਲਬ
ਰੌਬਟ
Updated at:
29 Jan 2020 12:55 PM (IST)
ਪੰਜਾਬੀ ਗੀਤਾਂ 'ਚ ਹਥਿਆਰਾਂ ਤੇ ਨਸ਼ਿਆਂ ਦੇ ਬੋਲਬਾਲੇ ਤੋਂ ਹਾਈਕੋਰਟ ਖਫਾ ਹੈ। ਅਦਾਲਤ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ ਖੁਸ਼ੀ ਦੇ ਜਸ਼ਨਾਂ ‘ਚ ਸ਼ਰਾਬ, ਨਸ਼ਿਆਂ, ਹਿੰਸਾ ਤੇ ਹਥਿਆਰਾਂ ਵਾਲੇ ਗੀਤ ਸ਼ਰੇਆਮ ਵੱਜ ਰਹੇ ਹਨ। ਇਸ ਲਈ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ।
- - - - - - - - - Advertisement - - - - - - - - -