ਨਵੀਂ ਦਿੱਲੀ: ਬੇਸ਼ੱਕ ਕੁਝ ਲੋਕ ਮੰਨਦੇ ਹਨ ਕਿ ਸੰਕਟ ਦੇ ਸਮੇਂ ‘ਚ ਔਰਤਾਂ ਬਹੁਤ ਜਲਦੀ ਹਿੰਮਤ ਛੱਡ ਦਿੰਦੀਆਂ ਹਨ ਅਤੇ ਸਹੀ ਫੈਸਲੇ ਲੈਣ ਵਿੱਚ ਅਸਮਰਥ ਹੁੰਦੀਆਂ ਹਨ। ਪਰ ਇੱਕ ਤਾਜ਼ਾ ਅਧਿਐਨ ਦਰਸਾਉਂਦਾ ਹੈ ਕਿ ਔਰਤਾਂ, ਮਰਦਾਂ ਨਾਲੋਂ ਵਧੀਆ ਡਰਾਈਵਰ ਹਨ। ਰਿਪੋਰਟ ਮੁਤਾਬਕ, ਆਦਮੀ ਖ਼ਤਰਨਾਕ ਡਰਾਈਵਿੰਗ ਕਰਕੇ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ। ਅਧਿਐਨ ਜਰਨਲ ਇੰਜਰੀ ਪ੍ਰੀਵੈਂਸ਼ਨ ਵਿੱਚ ਪ੍ਰਕਾਸ਼ਤ ਹੋਇਆ ਹੈ।

ਆਦਮੀ ਖ਼ਤਰਨਾਕ ਡਰਾਈਵਿੰਗ ਕਰਦੇ ਹਨ:

ਖੋਜਕਰਤਾਵਾਂ ਮੁਤਾਬਕ, ਜੇ ਵਧੇਰੇ ਔਰਤਾਂ ਨੂੰ ਟਰੱਕ ਚਲਾਉਣ ਦਾ ਰੁਜ਼ਗਾਰ ਮਿਲਦਾ ਹੈ, ਤਾਂ ਸੜਕਾਂ ਵਧੇਰੇ ਸੁਰੱਖਿਅਤ ਹੋ ਜਾਣਗੀਆਂ। ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿਚ ਰਚੇਲ ਐਲਡਰਡ ਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਆਦਮੀ ਡਰਾਈਵਰਾਂ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਦੀ ਸੰਭਾਵਨਾ ਰੱਖਦੇ ਹਨ।” ਇਹ ਸੜਕ 'ਤੇ ਚੱਲਣ ਵਾਲੀਆਂ ਦੂਜਿਆਂ ਦੀਆਂ ਜਾਨਾਂ ਨੂੰ ਖ਼ਤਰੇ ‘ਚ ਪਾਉਂਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਆਦਮੀਆਂ ਨੇ 6 ਚੋਂ 5 ਕਿਸਮਾਂ ਦੇ ਵਾਹਨ ਚਲਾਉਂਦੇ ਸਮੇਂ ਸੜਕ ਦੇ ਯਾਤਰੀਆਂ ਨੂੰ ਜੋਖਮ ਵਿੱਚ ਪਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੋਜਾਂ ਤੋਂ ਪਤਾ ਲਗਾਇਆ ਕਿ ਕਾਰਾਂ ਅਤੇ ਵੈਨ ਚਲਾਉਣ ਵਾਲੇ ਆਦਮੀ, ਔਰਤਾਂ ਨਾਲੋਂ ਦੁੱਗਣਾ ਖਤਰਾ ਸੀ। ਜਦੋਂ ਕਿ ਮਰਦ ਟਰੱਕ ਡਰਾਈਵਰ ਲਈ ਜੋਖਮ 4 ਗੁਣਾ ਜ਼ਿਆਦਾ ਸੀ।

ਐਲਡਰਡ ਨੇ ਕਿਹਾ ਕਿ ਕੁੱਲ ਮਿਲਾ ਕੇ ਦੋ-ਤਿਹਾਈ ਮੌਤਾਂ ਕਾਰਾਂ ਅਤੇ ਟੈਕਸੀਆਂ ਨਾਲ ਸਬੰਧਤ ਸੀ। ਪਰ ਖੋਜ ਦੱਸਦੀ ਹੈ ਕਿ ਹੋਰ ਵਾਹਨ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।

ਲਿੰਗ ਸਮਾਨਤਾ ਦੀ ਵਕਾਲਤ:

ਖੋਜਕਰਤਾਵਾਂ ਨੇ ਕਿਹਾ, ਅਸੀਂ ਸੁਝਾਅ ਦਿੰਦੇ ਹਾਂ ਕਿ ਨੀਤੀ ਨਿਰਮਾਤਾਵਾਂ ਨੂੰ ਡਰਾਈਵਿੰਗ ਪੇਸ਼ੇ ਵਿੱਚ ਲਿੰਗ ਸੰਤੁਲਨ ਵਧਾਉਣ ਲਈ ਨੀਤੀਆਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਇਹ ਵਾਹਨਾਂ ਤੋਂ ਲੱਗਣ ਵਾਲੀਆਂ ਸੱਟਾਂ ਤੇ ਮੌਤ ਨੂੰ ਘਟਾ ਦੇਵੇਗਾ।