Madagascar stampede :  ਅਫਰੀਕੀ ਦੇਸ਼ ਮੈਡਾਗਾਸਕਰ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਮੈਡਾਗਾਸਕਰ 'ਚ ਆਯੋਜਿਤ ਇੰਡੀਅਨ ਓਸ਼ਨ ਆਈਲੈਂਡ ਗੇਮਜ਼ (IOIG) ਦੇ ਉਦਘਾਟਨੀ ਸਮਾਰੋਹ 'ਚ ਭਗਦੜ ਮੱਚ ਗਈ, ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਇਸ ਹਾਦਸੇ 'ਚ 80 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਰਾਸ਼ਟਰਪਤੀ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਨਤਾ ਨੂੰ ਚੁੱਪ ਰਹਿਣ ਦੀ ਅਪੀਲ ਕੀਤੀ ਹੈ।


ਦੱਸ ਦਈਏ ਕਿ ਮਹਾਸਾਗਰ ਆਈਲੈਂਡ ਖੇਡਾਂ ਦਾ ਉਦਘਾਟਨੀ ਸਮਾਰੋਹ ਸ਼ੁੱਕਰਵਾਰ ਨੂੰ ਮੈਡਾਗਾਸਕਰ ਦੇ ਬਾਰੀਆ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਲਈ ਕਰੀਬ 50 ਹਜ਼ਾਰ ਦਰਸ਼ਕ ਪਹੁੰਚੇ ਸਨ। ਇਸ ਦੌਰਾਨ ਸਟੇਡੀਅਮ ਦੇ ਪ੍ਰਵੇਸ਼ ਦੁਆਰ 'ਤੇ ਭਗਦੜ ਮੱਚ ਗਈ। ਭਗਦੜ ਵਿਚ 12 ਲੋਕਾਂ ਦੀ ਮੌਤ ਹੋ ਗਈ । ਇਸ ਦੌਰਾਨ ਦੱਸਿਆ ਕਿ ਭਗਦੜ ਵਿੱਚ 80 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 11 ਦੀ ਹਾਲਤ ਜ਼ਿਆਦਾ ਗੰਭੀਰ ਹੈ। 


ਮੈਡਾਗਾਸਕਰ ਦੇ ਰਾਸ਼ਟਰਪਤੀ ਐਂਡਰੀ ਰਾਜੋਏਲੀਨਾ ਨੇ ਮ੍ਰਿਤਕਾਂ ਲਈ ਸੰਵੇਦਨਾ ਪ੍ਰਗਟ ਕੀਤੀ ਹੈ। ਰਾਸ਼ਟਰਪਤੀ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਪ੍ਰਵੇਸ਼ ਦੁਆਰ 'ਤੇ ਭਗਦੜ ਮੱਚ ਗਈ। ਕਈ ਲੋਕ ਜ਼ਖਮੀ ਹੋਏ ਹਨ। ਸ਼ੋਕ ਪ੍ਰਗਟ ਕਰਦਿਆਂ ਰਾਸ਼ਟਰਪਤੀ ਨੇ ਚੁੱਪੀ ਧਾਰ ਲਈ ਹੈ। ਸਟੇਡੀਅਮ 'ਚ ਭਗਦੜ ਦਾ ਅਸਲ ਕਾਰਨ ਕੀ ਹੈ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ, ਰਾਸ਼ਟਰਪਤੀ ਵੱਲੋਂ ਚੁੱਪ ਰਹਿਣ ਦੇ ਸੱਦੇ ਤੋਂ ਬਾਅਦ ਸਮਾਰੋਹ ਲੇਜ਼ਰ ਸ਼ੋਅ ਅਤੇ ਆਤਿਸ਼ਬਾਜ਼ੀ ਨਾਲ ਜਾਰੀ ਰਿਹਾ। ਇੰਡੀਅਨ ਓਸ਼ੀਅਨ ਆਈਲੈਂਡ ਖੇਡਾਂ 3 ਸਤੰਬਰ ਤੱਕ ਮੈਡਾਗਾਸਕਰ ਵਿੱਚ ਹੋਣਗੀਆਂ। ਇਸ ਈਵੈਂਟ ਵਿੱਚ ਮਾਰੀਸ਼ਸ, ਸੇਸ਼ੇਲਸ, ਕੋਮੋਰੋਸ, ਮੈਡਾਗਾਸਕਰ, ਮੇਓਟ, ਰੀਯੂਨੀਅਨ ਅਤੇ ਮਾਲਦੀਵ ਦੇ ਐਥਲੀਟਾਂ ਨੇ ਹਿੱਸਾ ਲਿਆ।


 ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :



Join Our Official Telegram Channel : - 
https://t.me/abpsanjhaofficial