Coronavirus: ਕੋਰੋਨਾ ਮਹਾਂਮਾਰੀ ਇਕ ਵੱਡੀ ਚੁਣੌਤੀ ਬਣ ਰਹੀ ਹੈ। ਪੂਰੀ ਦੁਨੀਆ ‘ਚ 1.19 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਹੋਏ ਹਨ। ਵਰਲਡਮੀਟਰ ਅਨੁਸਾਰ ਵਿਸ਼ਵ ਵਿੱਚ ਇੱਕ ਕਰੋੜ 19 ਲੱਖ 41 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 45 ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ, 68 ਲੱਖ ਤੋਂ ਵੱਧ ਲੋਕ ਠੀਕ ਹੋ ਗਏ ਹਨ। 45 ਲੱਖ 50 ਹਜ਼ਾਰ ਸਰਗਰਮ ਹਨ, ਯਾਨੀ ਕੋਰੋਨਾ ਨਾਲ ਸੰਕਰਮਿਤ ਇਨ੍ਹਾਂ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।


ਦੁਨੀਆਂ ‘ਚ ਕਿਥੇ ਕਿੰਨੇ ਕੇਸ, ਕਿੰਨੀਆਂ ਮੌਤਾਂ?ਕੋਰੋਨਾ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ‘ਚ ਅਜੇ ਵੀ ਅਮਰੀਕਾ ਸਭ ਤੋਂ ਉੱਪਰ ਹੈ। ਹੁਣ ਤੱਕ 30 ਲੱਖ ਤੋਂ ਵੱਧ ਲੋਕ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ 33 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਭਾਰਤ 'ਚ ਕੋਰੋਨਾ ਵਾਇਰਸ ਬਾਰੇ ਸਿਹਤ ਮੰਤਰਾਲੇ ਦਾ ਵੱਡਾ ਦਾਅਵਾ

ਉਥੇ ਹੀ  ਕੋਰੋਨਾ ਬ੍ਰਾਜ਼ੀਲ ‘ਚ ਤਬਾਹੀ ਮਚਾ ਰਹੀ ਹੈ। ਅਮਰੀਕਾ ‘ਚ ਵੀ ਇਸੇ ਤਰ੍ਹਾਂ ਦੇ ਕੇਸ ਅਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ‘ਚ ਕੁੱਲ 16 ਲੱਖ ਲੋਕ ਵਾਇਰਸ ਨਾਲ ਸੰਕਰਮਿਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

ਵਿਕਾਸ ਦੁਬੇ ਦਾ ਸਾਥੀ ਅਮਰ ਦੁਬੇ ਪੁਲਿਸ ਵੱਲੋਂ ਢੇਰ, 8 ਪੁਲਿਸ ਮੁਲਾਜ਼ਮਾਂ 'ਤੇ ਕੀਤੀ ਸੀ ਫਾਇਰਿੰਗ

  • ਅਮਰੀਕਾ: ਕੇਸ - 3,096,893, ਮੌਤਾਂ - 133,971

  • ਬ੍ਰਾਜ਼ੀਲ: ਕੇਸ - 1,674,655, ਮੌਤਾਂ - 66,868

  • ਭਾਰਤ: ਕੇਸ - 743,481, ਮੌਤਾਂ - 20,653

  • ਰੂਸ: ਕੇਸ - 694,230, ਮੌਤਾਂ - 10,494

  • ਪੇਰੂ: ਕੇਸ - 309,278, ਮੌਤਾਂ - 10,952

  • ਚਿਲੀ: ਕੇਸ - 301,019, ਮੌਤਾਂ - 6,434

  • ਸਪੇਨ: ਕੇਸ - 299,210, ਮੌਤਾਂ - 28,392

  • ਯੂਕੇ: ਕੇਸ - 286,349, ਮੌਤਾਂ - 44,391

  • ਮੈਕਸੀਕੋ: ਕੇਸ - 261,750, ਮੌਤਾਂ - 31,119

  • ਈਰਾਨ: ਕੇਸ - 245,688, ਮੌਤਾਂ - 11,931


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ