ਮੈਲਬਰਨ ਈਸਟ ਪੁਲਿਸ ਨੇ ਜਨਵਰੀ ਦੇ ਅਖੀਰ ਵਿੱਚ ਫੈਡਰੇਸ਼ਨ ਸਕੁਏਅਰ ਵਿੱਚ ਕਥਿਤ ਝਗੜੇ ਸਬੰਧੀ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਸਟਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਬਿਆਨ ਵਿੱਚ ਕਿਹਾ 29 ਜਨਵਰੀ ਨੂੰ ਫੈਡਰੇਸ਼ਨ ਸਕੁਏਅਰ ’ਤੇ ਖਾਲਿਸਤਾਨ ਰਾਇਸ਼ੁਮਾਰੀ ਸਮਾਗਮ ਵਿੱਚ ਝਗੜਾ ਹੋਇਆ ਸੀ। ਇਸ ਦੌਰਾਨ ਝੰਡਿਆਂ ਵਿਚਲੇ ਡੰਡਿਆਂ ਨੂੰ ਕਈ ਵਿਅਕਤੀਆਂ ਨੇ ਹਥਿਆਰ ਵਜੋਂ ਵਰਤਿਆ ਸੀ, ਜਿਸ ਕਾਰਨ ਕਈ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਸਨ। ਦੋ ਪੀੜਤਾਂ ਵਿਚੋਂ ਇੱਕ ਦੇ ਸਿਰ ਤੇ ਹੱਥ ਅਤੇ ਦੂਜੇ ਦੇ ਹੱਥ ਦੀ ਸੱਟ ਲੱਗੀ ਸੀ। ਕਈ ਹੋਰਾਂ ਨੂੰ ਸੱਟਾਂ ਲੱਗੀਆਂ। ਇਸ ਸਬੰਧੀ ਘਟਨਾ ਵਾਲੇ ਦਿਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਹਫ਼ਤੇ ਤਿੰਨ ਹੋਰ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਹਫਤੇ ਗ੍ਰਿਫਤਾਰ ਕੀਤੇ ਤਿੰਨਾਂ ਵਿੱਚ ਇੱਕ 23 ਤੇ ਬਾਕੀ ਦੋਵੇਂ 39 ਤੇ 36 ਸਾਲ ਦੇ ਹਨ।


ਸਥਾਨਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ,  29 ਜਨਵਰੀ ਨੂੰ ਫੈਡਰੇਸ਼ਨ ਸਕੁਏਅਰ ਵਿਖੇ ਇੱਕ ਖਾਲਿਸਤਾਨ ਰੈਫਰੈਂਡਮ ਸਮਾਗਮ ਵਿੱਚ ਕਥਿਤ ਤੌਰ 'ਤੇ ਦੋ ਝਗੜੇ ਹੋਏ, ਇੱਕ ਦੁਪਹਿਰ ਲਗਭਗ 12.45 ਵਜੇ ਅਤੇ ਦੂਜਾ ਸ਼ਾਮ 4.30 ਵਜੇ ਦੇ ਕਰੀਬ ਹੋਇਆ।


ਵਿਕਟੋਰੀਆ ਪੁਲਿਸ ਦੇ ਅਨੁਸਾਰ, ਲੜਾਈ ਦੌਰਾਨ ਝੰਡੇ ਦੇ ਡੰਡਿਆਂ ਨੂੰ "ਕਈ ਵਿਅਕਤੀਆਂ ਦੁਆਰਾ ਹਥਿਆਰ ਵਜੋਂ ਵਰਤਿਆ ਗਿਆ ਸੀ ਜਿਸ ਨਾਲ ਕਈ ਜ਼ਖ਼ਮੀ ਹੋ ਗਏ ਸੀ। ਦੋਵਾਂ ਕਥਿਤ ਘਟਨਾਵਾਂ ਵਿੱਚ, ਪੁਲਿਸ ਨੇ ਕਿਹਾ ਕਿ ਇਸ ਨੇ ਭੀੜ ਨੂੰ ਵੱਖ ਕਰਨ ਅਤੇ ਖਿੰਡਾਉਣ ਲਈ ਤੁਰੰਤ ਜਵਾਬ ਦਿੱਤਾ। ਪੁਲਿਸ ਦੇ ਬਿਆਨ ਅਨੁਸਾਰ ਦੂਜੀ ਘਟਨਾ ਵਿੱਚ ਓਸੀ ਸਪਰੇਅ ਦੀ ਵਰਤੋਂ ਕੀਤੀ ਗਈ ਸੀ।


ਇਸ ਮਹੀਨੇ ਦੇ ਸ਼ੁਰੂ ਵਿੱਚ ਵਿਕਟੋਰੀਆ ਪੁਲਿਸ ਨੇ ਛੇ ਬੰਦਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਜਿਸ ਵਿੱਚ ਉਨ੍ਹਾਂ ਦੀ ਪਛਾਣ ਲਈ ਮਦਦ ਦੀ ਮੰਗ ਕੀਤੀ ਸੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਮਾਰਚ ਦੇ ਸ਼ੁਰੂ ਵਿੱਚ ਆਪਣੀ ਭਾਰਤ ਫੇਰੀ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਧਾਰਮਿਕ ਇਮਾਰਤਾਂ ਵਿੱਚ ਹੋਣ ਵਾਲੀਆਂ ਅਤਿਅੰਤ ਕਾਰਵਾਈਆਂ ਅਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਹਿੰਦੂ ਮੰਦਰਾਂ ਵਿਰੁੱਧ ਅਜਿਹੀ ਕਾਰਵਾਈ ਲਈ ਕੋਈ ਥਾਂ ਨਹੀਂ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵਿੱਚ ਖਾਲਿਸਤਾਨੀ ਪੱਖੀ ਸੰਗਠਨਾਂ ਦੁਆਰਾ ਪੈਦਾ ਕੀਤੀਆਂ ਗੜਬੜਾਂ 'ਤੇ ਚਰਚਾ ਕੀਤੀ ਸੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ।